ਕਿਸਾਨ ਯੂਨੀਅਨ ਦੇ ਸੱਦੇ 'ਤੇ ਕਰਤਾਰਪੁਰ ਰਿਹਾ ਮੁਕੰਮਲ ਬੰਦ
ਕਰਤਾਰਪੁਰ, 30 ਦਸੰਬਰ (ਭਜਨ ਸਿੰਘ)-ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਯੂਨੀਅਨ ਦੇ ਸੱਦੇ ਉੱਪਰ ਅੱਜ ਕਰਤਾਰਪੁਰ ਸ਼ਹਿਰ ਤੇ ਆਸ-ਪਾਸ ਦੇ ਇਲਾਕੇ ਮੁਕੰਮਲ ਤੌਰ ਉਤੇ ਬੰਦ ਰਹੇ। ਕਿਸਾਨਾਂ ਵਲੋਂ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਸ਼ਾਂਤੀ-ਪੂਰਨ ਬੰਦ ਰਖਵਾਇਆ ਤੇ ਮੁਕੰਮਲ ਬੰਦ ਵੀ ਰਿਹਾ, ਜਿਸ ਵਿਚ ਵਪਾਰੀ ਵਰਗ, ਦੁਕਾਨਦਾਰ ਤੇ ਆਮ ਲੋਕਾਂ ਨੇ ਕਿਸਾਨਾਂ ਦਾ ਸਾਥ ਦਿੱਤਾ।