ਅਸਦੁਦੀਨ ਓਵੈਸੀ ਦੀ ਪਟੀਸ਼ਨ ’ਤੇ 17 ਫਰਵਰੀ ਨੂੰ ਹੋਵੇਗੀ ਸੁਣਵਾਈ - ਸੁਪਰੀਮ ਕੋਰਟ
ਨਵੀਂ ਦਿੱਲੀ, 2 ਜਨਵਰੀ- ਸੁਪਰੀਮ ਕੋਰਟ ਨੇ ਏ.ਆਈ.ਐਮ.ਆਈ.ਐਮ. ਪ੍ਰਧਾਨ ਅਸਦੁਦੀਨ ਓਵੈਸੀ ਦੀ ਪਟੀਸ਼ਨ ’ਤੇ ਸੁਣਵਾਈ ਲਈ 17 ਫਰਵਰੀ ਦੀ ਤਰੀਕ ਤੈਅ ਕੀਤੀ ਹੈ। ਪਟੀਸ਼ਨ ਵਿਚ ਓਵੈਸੀ ਨੇ ਪੂਜਾ ਸਥਾਨ ਐਕਟ 1991 ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ। ਇਹ ਐਕਟ ਧਾਰਮਿਕ ਸਥਾਨਾਂ ਦੇ ਉਸ ਰੂਪ ’ਚ ਹੀ ਬਰਕਰਾਰ ਰੱਖਦਾ ਹੈ, ਜਿਵੇਂ ਉਹ 15 ਅਗਸਤ 1947 ਨੂੰ ਸਨ।