ਜੁਗਰਾਜ ਸਿੰਘ ਸਾਹੀ ਨੇ ਦੇਸ਼ ਪੱਧਰ ’ਤੇ ਸ਼ੂਟਿੰਗ ਮੁਕਾਬਲੇ ਵਿਚ ਸਥਾਨ ਕੀਤਾ ਹਾਸਲ
ਦਸੂਹਾ, (ਹੁਸ਼ਿਆਰਪੁਰ), 2 ਜਨਵਰੀ (ਕੌਸ਼ਲ)- ਦਸੂਹਾ ਦੇ ਨੌਜਵਾਨ ਜੁਗਰਾਜ ਸਿੰਘ ਸਾਹੀ ਨੇ ਨੈਸ਼ਨਲ ਪੱਧਰ ’ਤੇ ਸ਼ੂਟਿੰਗ ਮੁਕਾਬਲੇ ਵਿਚ ਸਥਾਨ ਹਾਸਲ ਕਰਕੇ ਪੰਜਾਬ ਅਤੇ ਇਲਾਕਾ ਦਸੂਹਾ ਦਾ ਨਾਮ ਰੋਸ਼ਨ ਕੀਤਾ ਹੈ। ਕਾਰੋਬਾਰੀ ਜਗਪ੍ਰੀਤ ਸਿੰਘ ਸਾਹੀ ਦੇ ਪੁੱਤਰ ਜੁਗਰਾਜ ਸਿੰਘ ਸਾਹੀ, ਜੋ ਕਿ ਸਤਿੰਦਰਾ ਕੁਮਾਰ ਸ਼ੂਟਿੰਗ ਅਕੈਡਮੀ ਵਿਚ ਕੋਚਿੰਗ ਲੈ ਰਹੇ ਸਨ, ਉਨ੍ਹਾਂ ਦੀ ਦੇਖ ਰੇਖ ਵਿਚ ਜੁਗਰਾਜ ਸਿੰਘ ਸਾਹੀ ਨੇ ਕੋਚਿੰਗ ਉਪਰੰਤ ਭੋਪਾਲ ਵਿਚ ਹੋਏ ਇੰਡੀਆ ਓਪਨ ਕੰਪਟੀਸ਼ਨ 25 ਮੀਟਰ ਪਿਸਟਲ ਸ਼ੂਟਿੰਗ ਮੁਕਾਬਲੇ ਵਿਚ ਨੈਸ਼ਨਲ ਪੱਧਰ ’ਤੇ ਸਥਾਨ ਹਾਸਲ ਕਰਕੇ, ਨੌਜਵਾਨਾਂ ਲਈ ਮਿਸਾਲ ਕਾਇਮ ਕੀਤੀ ਹੈ। ਜ਼ਿਕਰਯੋਗ ਹੈ ਕਿ ਜੁਗਰਾਜ ਸਿੰਘ ਸਾਹੀ ਹੁਣ ਨੈਸ਼ਨਲ ਪੱਧਰ ਦੀ ਭਾਰਤੀ ਟੀਮ ’ਚ ਸ਼ਾਮਿਲ ਹੋਣ ਲਈ ਐਂਟਰੀ ਟੈਸਟ ਵਿਚ ਭਾਗ ਲਵੇਗਾ।