JALANDHAR WEATHER

ਖ਼ੇਤਾਂ ’ਚੋਂ ਸੀ. ਆਈ. ਡੀ. ਵਿਭਾਗ ਦੀ ਮੁਸ਼ਤੈਦੀ ਨਾਲ ਹੈਰੋਇਨ ਬਰਾਮਦ

ਡੇਰਾ ਬਾਬਾ ਨਾਨਕ, (ਗੁਰਦਾਸਪੁਰ), 2 ਜਨਵਰੀ (ਅਵਤਾਰ ਸਿੰਘ ਰੰਧਾਵਾ) - ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਥਾਣਾ ਡੇਰਾ ਬਾਬਾ ਨਾਨਕ ਕੋਲੋਂ ਕਣਕ ਦੇ ਖੇਤਾਂ ਵਿਚੋਂ ਸੀ. ਆਈ.ਡੀ. ਦੀ ਮੁਸ਼ਤੈਦੀ ਅਤੇ ਸੂਚਨਾ ਦੇ ਅਧਾਰ ਤੇ ਬੀ.ਐਸ.ਐਫ਼. ਵਲੋਂ ਇਕ ਹੈਰੋਇਨ ਦਾ ਪੈਕਟ ਬਰਾਮਦ ਕੀਤੇ ਜਾਣ ਦੀ ਖਬਰ ਹੈ। ਸੀ. ਆਈ. ਡੀ. ਵਿਭਾਗ ਡੇਰਾ ਬਾਬਾ ਨਾਨਕ ਦੇ ਇੰਚਾਰਜ ਐਸ. ਆਈ. ਮਲਕੀਤ ਸਿੰਘ ਰੰਧਾਵਾ ਵਲੋਂ ਮਿਲੀ ਜਾਣਕਾਰੀ ਅਨੁਸਾਰ ਡੇਰਾ ਬਾਬਾ ਨਾਨਕ ਨਾਲ ਲੱਗਦੀ ਸਰਹੱਦੀ ਪੱਟੀ ਦੇ ਪਿੰਡਾਂ ਵਿਚ ਡਰੋਨ ਹਲਚਲ ਨੂੰ ਲੈ ਕੇ ਵੱਡੀ ਮੁਸ਼ਤੈਦੀ ਰੱਖੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਬੀਤੀ ਦੇਰ ਸ਼ਾਮ ਹੋਈ ਡਰੋਨ ਹਲਚਲ ਨੂੰ ਲੈ ਕੇ ਸੀ.ਆਈ.ਡੀ. ਵਿਭਾਗ ਵਲੋਂ ਬਾਰਡਰ ਏਰੀਏ ਦੇ ਕਿਸਾਨਾਂ ਨਾਲ ਰਾਬਤਾ ਬਣਾਉਂਦੇ ਹੋਏ ਜਾਣਕਾਰੀ ਹਾਸਲ ਕਰਦਿਆਂ ਪਤਾ ਲਗਾਇਆ ਕਿ ਪਿੰਡ ਭਗਤਾਣਾ ਤੁਲੀਆਂ ਦੇ ਕਿਸਾਨ ਦੇ ਕਣਕ ਦੇ ਖੇਤ ਵਿਚੋਂ ਪੀਲੇ ਰੰਗ ਦਾ ਪੈਕਟ ਬਰਾਮਦ ਹੋਇਆ, ਜਿਸ ਲਈ ਮਾਮਲਾ ਦਰਜ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ