ਡੱਲੇਵਾਲ ਸੰਬੰਧੀ ਸ਼੍ਰੋਮਣੀ ਅਕਾਲੀ ਦਲ (ਫਤਹਿ) ਭਲਕੇ ਪ੍ਰਧਾਨ ਮੰਤਰੀ ਨੂੰ ਦੇਵੇਗਾ ਮੈਮੋਰੈਂਡਮ - ਕਾਹਨ ਸਿੰਘ ਵਾਲਾ
ਸ੍ਰੀ ਮੁਕਤਸਰ ਸਾਹਿਬ, 2 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ (ਫਤਹਿ) ਵਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਸੰਬੰਧੀ ਕਿਸਾਨੀ ਮੰਗਾਂ- ਮਸਲਿਆਂ ਅਤੇ ਡੱਲੇਵਾਲ ਦੀ ਜਾਨ ਬਚਾਉਣ ਸੰਬੰਧੀ ਮੈਮੋਰੈਂਡਮ ਪ੍ਰਧਾਨ ਮੰਤਰੀ ਨੂੰ 3 ਜਨਵਰੀ ਨੂੰ ਦਿੱਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਕੌਮੀ ਪ੍ਰਧਾਨ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਦੱਸਿਆ ਕਿ ਦਲ ਦਾ 15 ਮੈਂਬਰੀ ਡੈਲੀਗੇਸ਼ਨ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਬਾਅਦ ਦੁਪਹਿਰ 1 ਵਜੇ ਅਰਦਾਸ ਕਰਨ ਉਪਰੰਤ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੈਮੋਰੈਂਡਮ ਦੇਣ ਲਈ ਜਾਵੇਗਾ। ਪੰਜਾਬ ਦੇ ਹੋਰ ਮੁੱਦਿਆਂ ਨੂੰ ਵੀ ਮੈਮੋਰੈਂਡਮ ਵਿਚ ਸ਼ਾਮਿਲ ਕੀਤਾ ਗਿਆ ਹੈ।