ਨਵਾਂਸ਼ਹਿਰ ਲਾਗੇ ਲੰਗੜੋਆ ਬਾਈਪਾਸ ’ਤੇ ਪਲਟੀ ਬੱਸ
ਨਵਾਂ ਸ਼ਹਿਰ, 2 ਜਨਵਰੀ (ਜਸਬੀਰ ਸਿੰਘ ਨੂਰਪੁਰ)- ਨਵਾਂ ਸ਼ਹਿਰ ਨੇੜੇ ਮੁੱਖ ਮਾਰਗ ’ਤੇ ਲੰਗੜੋਆ ਬਾਈਪਾਸ ’ਤੇ ਸਵੇਰੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮਨਾਲੀ ਜਾ ਰਹੀ ਬੱਸ ਅਚਾਨਕ ਬੇਕਾਬੂ ਹੋ ਕੇ ਪਲਟ ਗਈ, ਜਿਸ ਵਿਚ 51 ਬੱਚੇ ਸਵਾਰ ਸਨ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮੂਲੀ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਨਵਾਂ ਸ਼ਹਿਰ ਪਹੁੰਚਾਇਆ। ਪੁਲਿਸ ਮੁਲਾਜ਼ਮ ਜਨਕ ਰਾਜ ਐਸ. ਐਸ. ਐਫ਼. ਨੇ ਦੱਸਿਆ ਕਿ ਇਹ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮਨਾਲੀ ਜਾ ਰਹੀ ਸੀ। ਬੱਸ ਦੇ ਪਲਟ ਜਾਣ ਦਾ ਅਸਲ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਵਿਦਿਆਰਥੀਆਂ ਦੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।