ਰਿਸ਼ਵਤ ਲੈਂਦਾ ਪੁਲਿਸ ਦਾ ਕਰਮਚਾਰੀ ਵਿਜੀਲੈਂਸ ਵਲੋਂ ਗਿ੍ਫ਼ਤਾਰ
ਬਠਿੰਡਾ, 2 ਜਨਵਰੀ (ਨਾਇਬ ਸਿੰਘ ਸਿੱਧੂ)- ਵਿਜੀਲੈਂਸ ਵਿਭਾਗ ਵਲੋਂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਪੁਲਿਸ ਕਰਮਚਾਰੀ ਨੂੰ ਰਿਸ਼ਵਤ ਦੇ ਪੈਸਿਆਂ ਸਣੇ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨਸੁਰਾ ਉਹ ਬਠਿੰਡਾ ਦੇ ਥਾਣਾ ਕੈਂਟ ਨੇੜਿਓਂ ਰਿਸ਼ਵਤ ਦੇ ਪੈਸੇ ਲੈ ਕੇ ਫ਼ਰਾਰ ਹੋਇਆ ਸੀ ਤੇ ਰਸਤੇ ਵਿਚ ਕਈ ਗੱਡੀਆਂ ਨੂੰ ਟੱਕਰ ਮਾਰੀ ਸੀ। ਉਸ ਨੂੰ ਵਿਜੀਲੈਂਸ ਟੀਮ ਨੇ 70 ਹਜ਼ਾਰ ਰੁਪਏ ਦੀ ਰਿਸ਼ਵਤ ਸਣੇ ਗਿ੍ਰਫ਼ਤਾਰ ਕੀਤਾ ਹੈ, ਜੋ ਕਿ ਉਸ ਨੇ ਕਤਲ ਕੇਸ ਵਿਚ ਨਾਂਅ ਨਾ ਦਰਜ ਹੋਣ ਦੇ ਏਵਜ਼ ਵਜੋਂ ਮੰਗੀ ਸੀ। ਗ੍ਰਿਫਤਾਰ ਕੀਤੇ ਗਏ ਪੁਲਿਸ ਕਰਮਚਾਰੀ ਖਿਲਾਫ਼ ਭ੍ਰਿਸ਼ਟਾਚਾਰ ਦੇ ਨਾਲ ਨਾਲ ਹਿੱਟ ਐਂਡ ਰਨ ਦਾ ਕੇਸ ਵੀ ਦਰਜ ਕਰਵਾਇਆ ਗਿਆ ਹੈ। ਵਿਜੀਲੈਂਸ ਵਿਭਾਗ ਵਲੋਂ ਗ੍ਰਿਫ਼ਤਾਰ ਕੀਤੇ ਗਏ ਹੌਲਦਾਰ ਕੁਲਦੀਪ ਸਿੰਘ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।