ਬੀ.ਡੀ.ਓ. ਧਾਰੀਵਾਲ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ
ਨੌਸ਼ਹਿਰਾ ਮੱਝਾ ਸਿੰਘ, (ਗੁਰਦਾਸਪੁਰ), 2 ਜਨਵਰੀ (ਤਰਸੇਮ ਸਿੰਘ ਤਰਾਨਾ)-ਨਜ਼ਦੀਕੀ ਪਿੰਡ ਡੁੱਡੀਪੁਰ ਵਾਸੀ 3 ਵਿਅਕਤੀਆਂ ਖ਼ਿਲਾਫ਼ ਸਿਆਸੀ ਸ਼ਹਿ ’ਤੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਧਾਰੀਵਾਲ ਵਲੋਂ ਕੀਤੀ ਸ਼ਿਕਾਇਤ ਅਨੁਸਾਰ ਪੁਲਿਸ ਥਾਣਾ ਸੇਖਵਾਂ ਵਿਖੇ ਮੁਕੱਦਮਾ ਦਰਜ ਕਰਕੇ ਤੁੰਰਤ ਕਥਿਤ ਦੋਸ਼ੀਆਂ ਨੂੰ ਪੁਲਿਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਲਿਆਉਣ ਵਿਰੁੱਧ ਸਮੁਚੇ ਪਿੰਡ ਵਾਸੀਆਂ ਨੇ ਗ੍ਰਾਮ ਪੰਚਾਇਤ ਦੀ ਅਗਵਾਈ ਹੇਠ ਰੋਸ ਪ੍ਰਗਟਾਵਾ ਕਰਦਿਆਂ ਪੁਲਿਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਵਿਖੇ ਰੋਸ ਮੁਜ਼ਾਹਰਾ ਕੀਤਾ ਅਤੇ ਪ੍ਰਸ਼ਾਸਨ ਅਤੇ ਬੀ.ਡੀ.ਓ. ਧਾਰੀਵਾਲ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਇਨਸਾਫ਼ ਪ੍ਰਾਪਤੀ ਦੀ ਮੰਗ ਕੀਤੀ।