ਕਸਬਾ ਭਦੌੜ 'ਚ ਮੁਕੰਮਲ ਬੰਦ ਰਿਹਾ
ਭਦੌੜ (ਬਰਨਾਲਾ), 30 ਦਸੰਬਰ (ਵਿਨੋਦ ਕਲਸੀ/ਰਜਿੰਦਰ ਬੱਤਾ)-ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਉਤੇ ਕਾਰੋਬਾਰੀ ਅਦਾਰੇ ਅਤੇ ਬਾਜ਼ਾਰ ਮੁਕੰਮਲ ਤੌਰ ਉਤੇ ਬੰਦ ਰਹੇ। ਕਸਬਾ ਭਦੌੜ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਪੰਜਾਬ ਬੰਦ ਨੂੰ ਪੂਰਨ ਤੌਰ ਉਤੇ ਸਮਰਥਨ ਦਿੱਤਾ ਗਿਆ। ਸਿਰਫ ਸਿਹਤ ਸੇਵਾਵਾਂ ਨਾਲ ਸਬੰਧਤ ਦਵਾਈਆਂ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪ ਖੁੱਲ੍ਹੇ ਸਨ। ਬੰਦ ਦੇ ਅਸਰ ਕਾਰਨ ਟਰਾਂਸਪੋਰਟਰ ਨਾਲ ਸਬੰਧਤ ਆਵਾਜਾਈ ਦੇ ਸਾਧਨ ਵੀ ਬਿਲਕੁਲ ਬੰਦ ਨਜ਼ਰ ਆਏ।