ਧਰਨਕਾਰੀ ਕਿਸਾਨਾਂ ਨਾਲ ਰਾਹਗੀਰ ਵਲੋਂ ਝਗੜਾ
ਖੰਨਾ, (ਲੁਧਿਆਣਾ), (ਹਰਜਿੰਦਰ ਸਿੰਘ ਲਾਲ), 30 ਦਸੰਬਰ- ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵਲੋਂ ਬੰਦ ਦੀ ਕਾਲ ’ਤੇ ਅੱਜ ਖੰਨਾ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਸੀ, ਜਿਸ ਦੌਰਾਨ ਇਕ ਰਾਹਗੀਰ ਕਿਸਾਨ ਜਥੇਬੰਦੀਆਂ ਨਾਲ ਝਗੜਾ ਕਰਨ ਲੱਗਿਆ ਤੇ ਕਾਫ਼ੀ ਬੁਰਾ ਭਲਾ ਬੋਲਿਆ। ਉਸ ਨੇ ਕਿਹਾ ਤੁਸੀਂ ਧਰਨਾ ਲਾਉਂਦੇ ਹੋ ਅਸੀਂ ਪਰੇਸ਼ਾਨ ਹੁੰਦੇ ਰਹਿੰਦੇ ਹਾਂ। ਇਸ ਦੌਰਾਨ ਗਰਮ ਗਰਮੀ ਕਾਫ਼ੀ ਵੱਧ ਗਈ। ਪਰ ਬਾਅਦ ਵਿਚ ਲੋਕਾਂ ਨੇ ਵਿਚ ਪੈ ਕੇ ਮਾਮਲਾ ਸੁਲਝਾਇਆ।