ਅੰਮ੍ਰਿਤਸਰ ਦੇ ਵਾਰਡ ਨੰਬਰ 4 ਤੋਂ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਅਹੂਜਾ ਰਹੇ ਜੇਤੂ
ਅੰਮ੍ਰਿਤਸਰ, 21 ਦਸੰਬਰ ( ਜਸਵੰਤ ਸਿੰਘ ਜੱਸ)- ਨਗਰ ਨਿਗਮ ਚੋਣਾਂ ਦੌਰਾਨ ਅੰਮ੍ਰਿਤਸਰ ਦੇ ਵਾਰਡ ਨੰਬਰ ਚਾਰ ਤੋਂ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਅਹੂਜਾ ਦੇ ਚੋਣ ਜਿੱਤ ਜਾਣ ਦੀ ਸੂਚਨਾ ਮਿਲੀ ਹੈ। ਇੰਜੀਨੀਅਰ ਜਸਪਾਲ ਸਿੰਘ ਨੇ ਦੱਸਿਆ ਕਿ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਥਾਪੜੇ ਨਾਲ ਚੋਣ ਮੈਦਾਨ ਵਿਚ ਉਤਰੇ ਮਨਦੀਪ ਸਿੰਘ ਅਹੂਜਾ ਨੂੰ 1620 ਅਤੇ ਦੂਜੇ ਸਥਾਨ ਤੇ ਰਹੇ ਭਾਜਪਾ ਦੇ ਉਮੀਦਵਾਰ ਨੂੰ 1380 ਵੋਟਾਂ ਅਤੇ ਚੌਥੇ ਨੰਬਰ ਤੇ ਰਹੇ ਆਪ ਦੇ ਉਮੀਦਵਾਰ ਨੂੰ ਕੇਵਲ 336 ਵੋਟਾਂ ਮਿਲੀਆਂ ।