JALANDHAR WEATHER

ਸੁਨਾਮ ਦੇ ਵਾਰਡ ਨੰਬਰ 11 ਵਿਚੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੰਤੋਸ਼ ਰਾਣੀ 309 ਵੋਟਾਂ ਦੇ ਵੱਡੇ ਫ਼ਰਕ ਨਾਲ ਰਹੀ ਜੇਤੂ

ਸੁਨਾਮ ਊਧਮ ਸਿੰਘ ਵਾਲਾ ,21 ਦਸੰਬਰ (ਰੁਪਿੰਦਰ ਸਿੰਘ ਸੱਗੂ,ਹਰੀਸ਼ ਗੱਖੜ) - ਸੁਨਾਮ ਸਹਿਰ ਦੇ ਵਾਰਡ ਨੰਬਰ ਗਿਆਰਾਂ ਦੀ ਹੋਈ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੰਤੋਸ਼ ਰਾਣੀ ਪਤਨੀ ਘਣਈਆ ਕੁਮਾਰ ਆਪਣੇ ਵਿਰੋਧੀ ਉਮੀਦਵਾਰ ਨੂੰ 309 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਜੇਤੂ ਰਹੀ। ਵਾਰਡ ਦੀਆਂ ਕੁੱਲ 1667 ਵੋਟਾਂ ਵਿਚੋਂ 1134 ਵੋਟਾਂ ਪੋਲ ਹੋਈਆਂ ਜਿਨਾ ਵਿਚੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੰਤੋਸ਼ ਰਾਣੀ ਨੂੰ 569,ਆਜ਼ਾਦ ਉਮੀਦਵਾਰ ਕਿਰਨਾ ਦੇਵੀ ਨੂੰ 260,ਪ੍ਰਵੀਨ ਰਾਣੀ ਨੂੰ 223 ਅਤੇ ਮਨਪ੍ਰੀਤ ਕੌਰ ਨੂੰ 84 ਵੋਟਾਂ ਮਿਲੀਆਂ। ਜੇਤੂ ਰਹੀ ਆਮ ਆਦਮੀ ਦੀ ਉਮੀਦਵਾਰ ਸੰਤੋਸ਼ ਰਾਣੀ ਨੇ ਵਾਰਡ ਵਿਚ ਜੇਤੂ ਜਲੂਸ ਵੀ ਕੱਢਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ