ਨਗਰ ਪੰਚਾਇਤ ਖੇਮਕਰਨ ਦੀਆਂ ਚੋਣਾਂ ਚ ਆਪ ਦੀ ਵੱਡੀ ਜਿੱਤ ਹੋਈ
ਖੇਮਕਰਨ 21ਦਸੰਬਰ (ਰਾਕੇਸ਼ ਬਿੱਲਾ)- ਨਗਰ ਪੰਚਾਇਤ ਖੇਮਕਰਨ ਦੀਆ ਪੰਜ ਵਾਰਡਾਂ ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ।ਕੁੱਲ 13 ਵਾਰਡਾਂ 'ਚ 8 ਵਾਰਡਾਂ ਚ ਪਹਿਲਾਂ ਹੀ ਆਪ ਦੇ ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਚੁੱਕੇ ਹਨ।ਬਾਕੀ ਪੰਜ ਵਾਰਡਾਂ ਚ ਅੱਜ ਪਈਆਂ ਵੋਟਾਂ 'ਚ ਵੀ ਆਪ ਦੇ ਚਾਰ ਤੇ ਇਕ ਵਾਰਡ ਤੋਂ ਆਪ ਪੱਖੀ ਅਜ਼ਾਦ ਉਮੀਦਵਾਰ ਜੇਤੂ ਹੋਏ ਹਨ।ਵਾਰਡ ਨੰਬਰ 3 'ਚ ਬੀਬੀ ਪ੍ਰਕਾਸ਼ ਕੋਰ ਖੇੜਾ,ਵਾਰਡ ਨੰਬਰ 6 'ਚ ਬੋਹੜ ਸਿੰਘ,ਵਾਰਡ ਨੰਬਰ 8 'ਚ ਨਿਰਮਲ ਸਿੰਘ ਬੱਲ,ਵਾਰਡ ਨੰਬਰ 11 ਮਨਜੀਤ ਸਿੰਘ ਜੀਤਾ ਤੇ ਵਾਰਡ ਨੰਬਰ 13 'ਚ ਜਾਗੀਰ ਸਿੰਘ ਜੈਤੂ ਹੋਏ ਹਨ।