ਆਪ ਦੇ ਉਮੀਦਵਾਰ ਹਿਤੇਸ਼ ਖੱਟਰ ਭਾਰੀ ਬਹੁਮੱਤ ਨਾਲ ਜਿੱਤੇ
ਨਾਭਾ , 21 ਦਸੰਬਰ (ਕਰਮਜੀਤ ਸਿੰਘ) - ਨਾਭਾ ਦੇ ਵਾਰਡ ਨੰਬਰ 6 ਦੀ ਹੋਈ ਜ਼ਿਮਨੀ ਚੋਣ ਵਿਚ ਵਾਰਡ ਨੰਬਰ 6 ਦੇ ਲੰਮੇ ਸਮੇਂ ਰਹੇ ਕੌਂਸਲਰ ਮਰਹੂਮ ਦਲੀਪ ਬਿੱਟੂ ਦੇ ਸਪੁੱਤਰ ਆਪ ਪਾਰਟੀ ਉਮੀਦਵਾਰ ਹਿਤੇਸ਼ ਖੱਟਰ ਨੇ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਉਨ੍ਹਾਂ ਵਾਰਡ ਵਾਸੀਆਂ, ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਤੇ ਅਪਣੇ ਸਮਰੱਥਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਮੈਨੂੰ ਵੱਡੇ ਬਹੁਮੱਤ ਨਾਲ ਜਿਤਾ ਕੇ ਵਾਰਡ ਵਾਸੀਆਂ ਨੇ ਮੇਰੇ ਪਿਤਾ ਦਲੀਪ ਬਿੱਟੂ ਨੂੰ ਸ਼ਰਧਾਂਜਲੀ ਦਿੱਤੀ ਹੈ।