ਕਿਸਾਨ ਆਗੂ ਡੱਲੇਵਾਲ ਦੀ ਗੰਭੀਰ ਹਾਲਤ ਵੱਲ ਸਰਕਾਰ ਦੇਵੇ ਧਿਆਨ - ਭੁਪਿੰਦਰ ਸਿੰਘ ਹੁੱਡਾ
ਰੋਹਤਕ (ਹਰਿਆਣਾ), 16 ਦਸੰਬਰ-ਕਿਸਾਨਾਂ ਦੇ ਪ੍ਰਦਰਸ਼ਨ 'ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਡੱਲੇਵਾਲ ਦੀ ਹਾਲਤ ਗੰਭੀਰ ਹੈ, ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਅਤੇ ਇਸਦਾ ਹੱਲ ਕੱਢਣਾ ਚਾਹੀਦਾ ਹੈ। ਸਰਹੱਦ 'ਤੇ (ਕਿਸਾਨਾਂ) ਨੂੰ ਰੋਕਣਾ ਗੈਰ-ਜਮਹੂਰੀ ਹੈ। ਸ਼ੁਰੂ ਵਿਚ, ਉਨ੍ਹਾਂ ਨੂੰ ਟਰੈਕਟਰ-ਟਰਾਲੀਆਂ ਨਾਲ ਨਾ ਆਉਣ ਲਈ ਕਿਹਾ ਗਿਆ ਸੀ, ਹੁਣ ਉਨ੍ਹਾਂ ਨੂੰ ਰੋਕਣਾ ਗਲਤ ਹੈ।