ਟਿੱਲੂ ਤਾਜਪੁਰੀਆ ਤੇ ਚੇਨੂ ਪਹਿਲਵਾਨ ਗੈਂਗ ਦੇ 2 ਜਣੇ ਹਥਿਆਰਾਂ ਸਮੇਤ ਕਾਬੂ
ਨਵੀਂ ਦਿੱਲੀ, 16 ਦਸੰਬਰ-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਬਦਨਾਮ ਗੈਂਗ ਟਿੱਲੂ ਤਾਜਪੁਰੀਆ ਅਤੇ ਚੇਨੂ ਪਹਿਲਵਾਨ ਗੈਂਗ ਨਾਲ ਜੁੜੇ ਇਕ ਵੱਡੇ ਹਥਿਆਰ ਸਪਲਾਇਰ ਨੈੱਟਵਰਕ ਦਾ ਪਰਦਾਫਾਸ਼ ਕੀਤਾ ਤੇ ਦੋ ਮੁਲਜ਼ਮ ਗ੍ਰਿਫਤਾਰ ਕੀਤੇ ਤੇ 10 ਹਥਿਆਰ ਅਤੇ 15 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਡੀ.ਸੀ.ਪੀ. ਕ੍ਰਾਈਮ ਸੰਜੇ ਕੁਮਾਰ ਸੈਨ ਨੇ ਇਹ ਜਾਣਕਾਰੀ ਦਿੱਤੀ।