ਨਰਾਇਣ ਸਿੰਘ ਚੌੜਾ ਨੂੰ ਅੰਮ੍ਰਿਤਸਰ ਕੋਰਟ ਕੰਪਲੈਕਸ ਵਿਖੇ ਕੀਤਾ ਪੇਸ਼
ਅੰਮ੍ਰਿਤਸਰ, 16 ਦਸੰਬਰ-ਪੰਜਾਬ ਪੁਲਿਸ ਨੇ 4 ਦਸੰਬਰ ਨੂੰ ਅਕਾਲੀ ਆਗੂ ਸ. ਸੁਖਬੀਰ ਸਿੰਘ ਬਾਦਲ 'ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੌੜਾ ਨੂੰ ਅੰਮ੍ਰਿਤਸਰ ਕੋਰਟ ਕੰਪਲੈਕਸ ਵਿਖੇ ਪੇਸ਼ ਕੀਤਾ। ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।