JALANDHAR WEATHER

ਸ਼ੱਕੀ ਹਾਲਤ ’ਚ ਵਿਦਿਆਰਥੀ ਦੀ ਲਾਸ਼ ਬਰਾਮਦ

ਖਮਾਣੋਂ , (ਪਟਿਆਲਾ), 14 ਦਸੰਬਰ (ਮਨਮੋਹਣ ਸਿੰਘ ਕਲੇਰ)- ਜਵਾਹਰ ਨਵੋਦਿਆਂ ਵਿਦਿਆਲਿਆਂ ਫਰੌਰ ਦੇ ਇਕ ਦਸਵੀਂ ਜਮਾਤ ਦੇ ਵਿਦਿਆਰਥੀ ਦੀ ਸ਼ੱਕੀ ਹਾਲਾਤ ‘ਚ ਲਾਸ਼ ਰੇਲਵੇ ਪੁਲਿਸ ਸਰਹਿੰਦ ਨੇ ਬਰਾਮਦ ਕੀਤੀ ਹੈ, ਜਿਸ ਦੀ ਪਛਾਣ ਅਸ਼ੀਸ਼ ਕੁਮਾਰ ਰੂਪ ਵਜੋਂ ਹੋਈ ਹੈ, ਜੋ ਕਿ ਮੰਡੀ ਗੋਬਿੰਦਗੜ ਦਾ ਰਹਿਣ ਵਾਲਾ ਹੈ। ਮ੍ਰਿਤਕ ਦੇ ਪਿਤਾ ਅਨਿਲ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਸੰਬੰਧੀ ਉਨ੍ਹਾਂ ਨੂੰ ਅੱਜ ਸਵੇਰੇ ਤਕੜੇ ਤਿੰਨ ਵਜੇ ਸਕੂਲ ਪ੍ਰਬੰਧਕਾਂ ਦਾ ਫੋਨ ਆਉਣ ‘ਤੇ ਪਤਾ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਪੁੱਤਰ ਦਾ ਸਰੀਰ ਸਥਾਨਕ ਹਸਪਤਾਲ ਦੇ ਮੋਰਚਰੀ ‘ਚ ਪਿਆ ਹੈ ਅਤੇ ਗਰਦਨ ਕੱਟੀ ਹੋਈ ਹੈ। ਮਾਮਲੇ ਦੀ ਪੜਤਾਲ ਕਰ ਰਹੇ ਸਰਹਿੰਦ ਰੇਲਵੇ ਪੁਲਿਸ ਦੇ ਕਰਮਚਾਰੀ ਸਬ Çਂੲੰਸਪੈਕਟਰ ਜਸਵੀਰ ਸਿੰਘ ਨੇ ਉਕਤ ਵਿਦਿਆਰਥੀ ਵਲੋਂ ਨਿਊ ਚੰਡੀਗੜ ਲੁਧਿਆਣਾ ਰੇਲਵੇ ਲਾਈਨ ‘ਤੇ ਨੇੜੇ ਉਕਤ ਸਕੂਲ ਵਿਖੇ ਖੁਦਕੁਸ਼ੀ ਕੀਤੀ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਪੁਲਿਸ ਚੌਕੀ ਸਮਰਾਲਾ ਦੇ ਕਰਮਚਾਰੀ ਕਾਰਵਾਈ ਕਰ ਰਹੇ ਹਨ। ਉਨ੍ਹਾਂ ਕਿ ਮਾਮਲੇ ‘ਚ ਮ੍ਰਿਤਕ ਅਸ਼ੀਸ਼ ਕੁਮਾਰ ਦੇ ਪਿਤਾ ਅਨਿਲ ਕੁਮਾਰ ਦੇ ਬਿਆਨਾਂ ‘ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ। ਘਟਨਾ ਉਪਰੰਤ ਪਹੁੰਚੇ ਜਵਾਹਰ ਨਵੋਦਿਆ ਵਿਦਿਆਲਿਆ ਦੇ ਸਹਾਇਕ ਕਮਿਸ਼ਨਰ ਆਰ. ਕੇ. ਵਰਮਾ ਨੇ ਦੱਸਿਆ ਕਿ ਇਸ ਮਾਮਲੇ ‘ਚ ਪੜਤਾਲ ਕੀਤੀ ਜਾਵੇਗੀ । ਜਿਸ ਦੀ ਵੀ ਗਲਤੀ ਜਾਂ ਕਸੂਰ ਹੋਇਆ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ