ਗੁਰੂਹਰਸਹਾਏ : ਵਾਰਡ ਨੰ. 15 ਤੋਂ 4 ਉਮੀਦਵਾਰ ਚੋਣ ਮੈਦਾਨ 'ਚ, 2 ਦੇ ਕਾਗਜ਼ ਲਏ ਵਾਪਸ
ਗੁਰੂਹਰਸਹਾਏ (ਫਿਰੋਜ਼ਪੁਰ), 14 ਦਸੰਬਰ (ਹਰਚਰਨ ਸਿੰਘ ਸੰਧੂ)-ਨਗਰ ਕੌਂਸਲ ਗੁਰੂਹਰਸਹਾਏ ਦੇ ਵਾਰਡ ਨੰਬਰ 15 ਤੋਂ ਹੋ ਰਹੀ ਕੌਂਸਲਰ ਦੀ ਚੋਣ ਲਈ 6 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਸਨ। ਵਾਪਸੀ ਦੌਰਾਨ ਸਿਕੰਦਰ ਸਿੰਘ ਆਜ਼ਾਦ ਅਤੇ ਹਰਬੰਸ ਕੌਰ ਆਜ਼ਾਦ ਉਮੀਦਵਾਰ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ ਹਨ, ਜਿਸ ਤੋਂ ਬਾਅਦ ਹੁਣ ਮੈਦਾਨ ਵਿਚ 4 ਉਮੀਦਵਾਰ ਰਹਿ ਗਏ ਹਨ। ਇਸ ਵਾਰਡ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਜ ਸਿੰਘ, ਕਾਂਗਰਸ ਪਾਰਟੀ ਦੇ ਉਮੀਦਵਾਰ ਸੋਹਣ ਸਿੰਘ, ਭਾਜਪਾ ਦੇ ਉਮੀਦਵਾਰ ਮੋਹਣ ਸਿੰਘ ਅਤੇ ਇਕ ਆਜ਼ਾਦ ਉਮੀਦਵਾਰ ਸੁਭਾਸ਼ ਚੋਣ ਮੈਦਾਨ ਵਿਚ ਬਾਕੀ ਰਹਿ ਗਏ ਹਨ। ਜਦਕਿ ਇਸ ਵਾਰਡ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣਾ ਕੋਈ ਵੀ ਉਮੀਦਵਾਰ ਮੈਦਾਨ ਵਿਚ ਨਹੀਂ ਉਤਾਰਿਆ ਗਿਆ। ਇਸ ਵਾਰਡ ਤੋਂ ਮੈਦਾਨ ਵਿਚ ਰਹਿ ਗਏ ਉਮੀਦਵਾਰਾਂ ਨੂੰ ਰਿਟਰਨਿੰਗ ਅਧਿਕਾਰੀ ਵਲੋਂ ਬਕਾਇਦਾ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ।