ਰਾਹੁਲ ਗਾਂਧੀ ਨੂੰ ਨਹੀਂ ਪਤਾ ਕਿ ਸੰਵਿਧਾਨ ਵਿਚ ਕਿੰਨੇ ਪੰਨੇ ਹਨ- ਅਨੁਰਾਗ ਠਾਕੁਰ
ਨਵੀਂ ਦਿੱਲੀ, 14 ਦਸੰਬਰ- ਲੋਕ ਸਭਾ ਵਿਚ ਬੋਲਦੇ ਹੋਏ ਅਨੁਰਾਗ ਠਾਕੁਰ ਨੇ ਕਿਹਾ ਕਿ ਕੁਝ ਲੋਕ ਸੰਵਿਧਾਨ ਨੂੰ ਹੱਥਾਂ ’ਚ ਲੈ ਕੇ ਘੁੰਮਦੇ ਹਨ, ਪਰ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਇਸ ’ਚ ਕਿੰਨੇ ਪੰਨੇ ਹਨ। ਤੁਸੀਂ ਇਸ ਨੂੰ ਕਦੇ ਨਹੀਂ ਪੜ੍ਹਿਆ। ਇਹ ਰਾਹੁਲ ਜੀ ਇਕ ਕਾਪੀ ਲੈ ਕੇ ਘੁੰਮਦੇ ਹਨ, ਜਿਸ ਵਿਚ ਲਿਖਿਆ ਹੈ ਕਿ ਇੰਦਰਾ ਗਾਂਧੀ ਦੀ ਐਮਰਜੈਂਸੀ ਨੇ ਲੋਕਤੰਤਰ ਨੂੰ ਖਤਮ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਰਾਹੁਲ ਜੀ, ਸੰਵਿਧਾਨ ਨੂੰ ਪੜ੍ਹ ਕੇ ਤੁਸੀਂ ਦੇਖੋਗੇ ਕਿ ਗਾਂਧੀ ਪਰਿਵਾਰ ਨੇ ਇਸ ਨੂੰ ਕਿਵੇਂ ਪਾੜ ਦਿੱਤਾ ਹੈ। ਉਹ ਅੰਗੂਠੇ ਕੱਟਣ ਦੀ ਗੱਲ ਕਰਦੇ ਹਨ ਅਤੇ ਉਨ੍ਹਾਂ ਦੀ ਸਰਕਾਰ ਨੇ ਸਿੱਖਾਂ ਦੇ ਗਲੇ ਵੱਢ ਦਿੱਤੇ ਹਨ। ਉਹ ਸੰਵਿਧਾਨ ਨੂੰ ਆਪਣੀਆਂ ਜੇਬਾਂ ਵਿਚ ਰੱਖਦੇ ਹਨ ਅਤੇ ਉਨ੍ਹਾਂ ਨੇ ਇਸ ਨੂੰ ਪਾੜ ਦਿੱਤਾ ਹੈ। ਦੇਸ਼ ਤੋਂ ਮੁਆਫ਼ੀ ਮੰਗੋ। ਤੁਹਾਡੀ ਸਰਕਾਰ ਨੇ ਵਾਰ-ਵਾਰ ਸੰਵਿਧਾਨ ਵਿਚ ਸੋਧ ਕੀਤੀ ਹੈ।