JALANDHAR WEATHER

ਸੰਵਿਧਾਨ ਵਿਚਾਰਾਂ ਤੇ ਸਮੂਹ ਦੀ ਹੈ ਆਵਾਜ਼- ਰਾਹੁਲ ਗਾਂਧੀ

ਨਵੀਂ ਦਿੱਲੀ, 14 ਦਸੰਬਰ- ਸੰਵਿਧਾਨ ’ਤੇ ਦੂਜੇ ਦਿਨ ਦੀ ਚਰਚਾ ਵਿਚ ਬੋਲਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਅਸੀਂ ਸੰਵਿਧਾਨ ਨੂੰ ਦੇਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਸੰਵਿਧਾਨ ਵਿਚ ਮਹਾਤਮਾ ਗਾਂਧੀ, ਡਾ. ਅੰਬੇਡਕਰ, ਪੰਡਿਤ ਨਹਿਰੂ ਦੇ ਵਿਚਾਰ ਝਲਕਦੇ ਹਨ, ਪਰ ਇਹ ਵਿਚਾਰ ਕਿੱਥੋਂ ਆਏ। ਇਹ ਵਿਚਾਰ ਭਗਵਾਨ ਸ਼ਿਵ, ਗੁਰੂ ਨਾਨਕ ਦੇਵ, ਭਗਵਾਨ ਬਸਵੰਨਾ, ਕਬੀਰ ਆਦਿ ਤੋਂ ਆਏ ਹਨ। ਸਾਡੀ ਪੁਰਾਤਨ ਵਿਰਾਸਤ ਤੋਂ ਬਿਨਾਂ ਸਾਡਾ ਸੰਵਿਧਾਨ ਨਹੀਂ ਬਣ ਸਕਦਾ ਸੀ। ਉਨ੍ਹਾਂ ਕਿਹਾ ਕਿ ਸਾਡਾ ਸੰਵਿਧਾਨ ਨਵੇਂ ਭਾਰਤ ਦਾ ਦਸਤਾਵੇਜ਼ ਹੈ ਤੇ ਸਾਡੀ ਸਾਰਿਆਂ ਦੀ ਅਵਾਜ਼ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡਾ ਸੰਵਿਧਾਨ ਇਕ ਜੀਵਨ ਦਰਸ਼ਨ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ