JALANDHAR WEATHER

ਦੱਖਣੀ ਕੋਰੀਆ ’ਚ ਰਾਸ਼ਟਰਪਤੀ ਯੂਨ ਸੁਕ-ਸੋਲ ਖਿਲਾਫ਼ ਮਹਾਦੋਸ਼ ਪ੍ਰਸਤਾਵ ਪਾਸ

ਦੱਖਣੀ ਕੋਰੀਆ, 14 ਦਸੰਬਰ- ਦੱਖਣੀ ਕੋਰੀਆ ’ਚ ਰਾਸ਼ਟਰਪਤੀ ਯੂਨ ਸੁਕ-ਸੋਲ ਖਿਲਾਫ਼ ਮਹਾਦੋਸ਼ ਪ੍ਰਸਤਾਵ ਪਾਸ ਕਰ ਦਿੱਤਾ ਗਿਆ ਹੈ। ਸੰਸਦ ’ਚ ਉਸ ਦੇ ਖਿਲਾਫ਼ 204 ਵੋਟਾਂ ਪਈਆਂ ਜਦਕਿ ਉਸ ਦੇ ਸਮਰਥਨ ’ਚ ਸਿਰਫ਼ 85 ਵੋਟਾਂ ਪਈਆਂ। ਸੰਸਦ ਵਲੋਂ ਯੂਨ ਵਿਰੁੱਧ ਮਹਾਦੋਸ਼ ਪ੍ਰਸਤਾਵ ਪਾਸ ਕਰਨ ਤੋਂ ਬਾਅਦ ਰਾਸ਼ਟਰਪਤੀ ਦੀਆਂ ਸ਼ਕਤੀਆਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ। ਹੁਣ ਪ੍ਰਧਾਨ ਮੰਤਰੀ ਹਾਨ ਡਕ-ਸੂ ਕਾਰਜਕਾਰੀ ਰਾਸ਼ਟਰਪਤੀ ਵਜੋਂ ਕੰਮ ਕਰਨਗੇ। ਰਾਸ਼ਟਰਪਤੀ ਯੂਨ ਨੇ 3 ਦਸੰਬਰ ਦੀ ਰਾਤ ਨੂੰ ਦੇਸ਼ ਵਿਚ ਮਾਰਸ਼ਲ ਲਾਅ ਲਗਾ ਦਿੱਤਾ। ਹਾਲਾਂਕਿ, ਭਾਰੀ ਵਿਰੋਧ ਤੋਂ ਬਾਅਦ ਉਸ ਨੇ 6 ਘੰਟਿਆਂ ਦੇ ਅੰਦਰ ਆਪਣਾ ਫੈਸਲਾ ਵਾਪਸ ਲੈ ਲਿਆ। ਯੂਨ ਦੇ ਇਸ ਕਦਮ ਤੋਂ ਬਾਅਦ ਉਨ੍ਹਾਂ ਨੂੰ ਦੱਖਣੀ ਕੋਰੀਆ ’ਚ ਕਾਫ਼ੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਬੀਤੇ ਸ਼ਨੀਵਾਰ ਵੀ ਉਨ੍ਹਾਂ ਨੂੰ ਹਟਾਉਣ ਲਈ ਮਹਾਦੋਸ਼ ਪ੍ਰਸਤਾਵ ਲਿਆਂਦਾ ਗਿਆ ਸੀ ਪਰ ਇਹ ਕੁਝ ਵੋਟਾਂ ਨਾਲ ਪਾਸ ਨਹੀਂ ਹੋ ਸਕਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ