ਭਾਰਤ-ਆਸਟ੍ਰੇਲੀਆ ਤੀਜਾ ਟੈਸਟ : ਬਾਰਿਸ਼ ਕਾਰਨ ਪਹਿਲੇ ਦਿਨ ਦੀ ਖੇਡ ਸਮਾਪਤ, ਆਸਟ੍ਰੇਲੀਆ 28/0
ਬ੍ਰਿਸਬੇਨ, 14 ਦਸੰਬਰ - ਭਾਰਤ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤੀਜੇ ਟੈਸਟ ਮੈਚ ਦੇ ਪਹਿਲੇ ਦਿਨ ਟਾਸ ਜਿੱਤ ਕੇ ਭਾਰਤ ਨੇ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਲਗਾਤਾਰ ਬਾਰਿਸ਼ ਕਾਨਰ ਪਹਿਲੇ ਦਿਨ ਦੀ ਖੇਡ ਸਮਾਪਤ ਕਰਨੀ ਪਈ । ਪਹਿਲੇ ਦਿਨ ਸਿਰਫ਼ 13.2 ਓਵਰਾਂ ਦੀ ਖੇਡ ਹੋਈ ਤੇ ਆਸਟ੍ਰੇਲੀਆ ਨੇ ਬਿਨ੍ਹਾਂ ਕਿਸੇ ਨੁਕਸਾਨ ਦੇ 28 ਦੌੜਾਂ ਬਣਾ ਲਈਆਂ ਸਨ। ਓਸਮਾਨ ਖਵਾਜ਼ਾ 19 ਅਤੇ ਮੈਕਸਵੀਨੀ 4 ਦੌੜਾਂ ਬਣਾ ਕੇ ਕ੍ਰੀਜ਼ 'ਤੇ ਡਟੇ ਹੋਏ ਸਨ।