ਭਾਰਤ ਨੇ 2036 ਉਲੰਪਿਕ ਅਤੇ ਪੈਰਾਲੰਪਿਕਸ ਦੀ ਮੇਜ਼ਬਾਨੀ ਲਈ ਚੁੱਕੇ ਕਦਮ
ਨਵੀਂ ਦਿੱਲੀ, 5 ਨਵੰਬਰ- ਭਾਰਤ ਨੇ 2036 ਉਲੰਪਿਕ ਅਤੇ ਪੈਰਾਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਇਕ ਕਦਮ ਅੱਗੇ ਵਧਾਇਆ ਹੈ। ਜਾਣਕਾਰੀ ਅਨੁਸਾਰ ਭਾਰਤੀ ਉਲੰਪਿਕ ਸੰਘ ਨੇ ਇਸ ਸੰਬੰਧ ਵਿਚ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਨੂੰ ਪੱਤਰ ਭੇਜਿਆ ਹੈ। ਕੇਂਦਰੀ ਖੇਡ ਮੰਤਰਾਲੇ ਦੇ ਸੂਤਰਾਂ ਅਨੁਸਾਰ ਆਈ.ਓ.ਏ. ਨੇ 1 ਅਕਤੂਬਰ ਨੂੰ ਅਧਿਕਾਰਤ ਤੌਰ ’ਤੇ ਭਵਿੱਖ ਵਿਚ ਉਲੰਪਿਕ ਦੀ ਮੇਜ਼ਬਾਨੀ ਕਰਨ ਦੀ ਇੱਛਾ ਪ੍ਰਗਟਾਈ ਸੀ ਅਤੇ ਆਈ.ਓ.ਸੀ. ਨੂੰ ਪੱਤਰ ਲਿਖਿਆ ਸੀ। ਭਾਰਤ ਲੰਬੇ ਸਮੇਂ ਤੋਂ 2036 ਉਲੰਪਿਕ ਦੀ ਮੇਜ਼ਬਾਨੀ ਕਰਨ ਦੀ ਇੱਛਾ ਪ੍ਰਗਟ ਕਰ ਚੁੱਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਇਸ ਸੰਬੰਧ ਵਿਚ ਕਈ ਮੌਕਿਆਂ ’ਤੇ ਆਪਣੀ ਰਾਏ ਜ਼ਾਹਰ ਕਰ ਚੁੱਕੇ ਹਨ। ਹਾਲਾਂਕਿ ਹੁਣ ਭਾਰਤ ਨੇ ਇਸ ਦਿਸ਼ਾ ਵਿਚ ਵੱਡੇ ਕਦਮ ਚੁੱਕੇ ਹਨ।