ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਖਿਲਾਫ਼ ਅਕਾਲੀ ਦਲ ਵਲੋਂ ਧਰਨਾ
ਪਾਤੜਾਂ, (ਰੂਪਨਗਰ), 5 ਨਵੰਬਰ (ਜਗਦੀਸ਼ ਸਿੰਘ ਕੰਬੋਜ, ਗੁਰਇਕਬਾਲ ਸਿੰਘ ਖਾਲਸਾ)- ਪਾਤੜਾਂ ਦੇ ਸਬ-ਡਵੀਜ਼ਨ ਕੰਪਲੈਕਸ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਸ਼ੁਤਰਾਣਾ ਦੇ ਮੁਖੀ ਕਬੀਰ ਦਾਸ ਦੀ ਅਗਵਾਈ ‘ਚ ਆਗੂਆਂ ਤੇ ਵਰਕਰਾਂ ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ਼ ਧਰਨਾ ਦਿੱਤਾ ਗਿਆ। ਸਰਕਾਰ ਵਲੋਂ ਝੋਨੇ ਦੀ ਖ਼ਰੀਦ ਨਾ ਕਰਕੇ ਕਿਸਾਨਾਂ ਨੂੰ ਪਰੇਸ਼ਾਨ ਕਰਨ ਅਤੇ ਕਣਕ ਲਈ ਡੀ.ਏ.ਪੀ. ਨਾ ਦੇਣ ’ਤੇ ਭਾਰੀ ਰੋਸ ਪ੍ਰਗਟ ਕਰਦਿਆਂ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ ਅਤੇ ਕਿਸਾਨਾਂ ਨਾਲ ਹੋ ਰਹੇ ਧੱਕੇ ਨੂੰ ਬੰਦ ਕੀਤੇ ਜਾਣ ਦੀ ਮੰਗ ਕੀਤੀ ਗਈ। ਇਸ ਧਰਨੇ ਨੂੰ ਬਾਬੂ ਕਬੀਰ ਦਾਸ ਹਲਕਾ ਮੁਖੀ ਸ਼ੁਤਰਾਣਾ, ਜਗਮੀਤ ਸਿੰਘ ਹਰਿਆਊ ਮੈਬਰ ਪੀ.ਏ.ਸੀ ਅਕਾਲੀ ਦਲ, ਮਹਿੰਦਰ ਸਿੰਘ ਲਾਲਵਾ, ਸਾਬਕਾ ਚੇਅਰਮੈਨ, ਵਿਸ਼ਾਲ ਗੋਇਲ ਪ੍ਰਧਾਨ ਸ਼ਹਿਰੀ ਸਮੇਤ ਹੋਰ ਆਗੂਆਂ ਵਲੋਂ ਸੰਬੋਧਨ ਕੀਤਾ ਗਿਆ।