ਗੜ੍ਹਸ਼ੰਕਰ ਨੇੜੇ ਰਿਜ਼ੋਰਟ ’ਚ ਅੱਗ ਲੱਗਣ ਨਾਲ ਭਾਰੀ ਨੁਕਸਾਨ
ਗੜ੍ਹਸ਼ੰਕਰ, 5 ਨਵੰਬਰ (ਧਾਲੀਵਾਲ) - ਗੜ੍ਹਸ਼ੰਕਰ ਨੇੜੇ ਹੁਸ਼ਿਆਰਪੁਰ ਰੋਡ ’ਤੇ ਪਿੰਡ ਪਦਰਾਣਾ ਵਿਖੇ ਸਥਿਤ ਗਰੈਂਡ ਮੈਨਰ ਰਿਜ਼ੋਰਟ ’ਚ ਦੁਪਹਿਰ ਸਮੇਂ ਭਿਆਨਕ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ 6 ਨਵੰਬਰ ਨੂੰ ਪ੍ਰੋਗਰਾਮ ਹੋਣ ਕਾਰਨ ਰਿਜ਼ੋਰਟ ਦੇ ਹਾਲ ਦੇ ਬਾਹਰ ਲਾਅਨ ਵਿਚ ਵੱਡੀ ਪੱਧਰ ’ਤੇ ਡੈਕੋਰੇਸ਼ਨ ਕੀਤੀ ਹੋਈ ਸੀ ਤੇ ਲਾਅਨ ਵਿਚ ਸਟੇਜ ਆਦਿ ਵੱਡੇ ਪੱਧਰ ਦੇ ਇੰਤਜ਼ਾਮ ਕੀਤੇ ਜਾ ਰਹੇ ਸਨ। ਅਚਾਨਕ ਬਿਜਲੀ ਦਾ ਸ਼ਾਰਟ ਸਰਕਟ ਹੋਣ ਨਾਲ ਅੱਗ ਨੇ ਪਲਾਂ ਵਿਚ ਲਾਅਨ ਵਿਚ ਲਗਾਏ ਗਏ ਸਾਜ਼ੋ ਸਮਾਨ ਨੂੰ ਤਬਾਹ ਕਰ ਦਿੱਤਾ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਅੱਗ ’ਤੇ ਕਾਬੂ ਪਾਇਆ ਜਾ ਰਿਹਾ ਹੈ।