ਝੋਨਾ ਵੱਧ ਤੋਲੇ ਜਾਣ ਦੇ ਮਾਮਲੇ 'ਚ ਫਰਮ ਮਾਲਕ ਅਤੇ ਤੋਲੇ ਨੂੰ ਜੁਰਮਾਨਾ
ਮਹਿਲ ਕਲਾਂ, 5 ਨਵੰਬਰ (ਅਵਤਾਰ ਸਿੰਘ ਅਣਖੀ) - ਅਨਾਜ ਮੰਡੀ ਪਿੰਡ ਕਰਮਗੜ੍ਹ (ਬਰਨਾਲਾ) ਵਿਖੇ ਇਕ ਆੜ੍ਹਤ ਦੀ ਫਰਮ ਉਪਰ ਝੋਨੇ ਦੀ ਫ਼ਸਲ ਵੱਧ ਤੋਲੇ ਜਾਣ ਦੀ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਪੜਤਾਲ ਉਪਰੰਤ ਤੋਲ ਵੱਧ ਪਾਏ ਜਾਣ ਤੇ ਸੰਬੰਧਿਤ ਮਹਿਕਮੇ ਵਲੋਂ ਨਿਯਮਾਂ ਅਨੁਸਾਰ ਫਰਮ ਮਾਲਕ ਅਤੇ ਤੋਲੇ ਨੂੰ ਜੁਰਮਾਨਾ ਕੀਤਾ ਗਿਆ ਹੈ।