ਅਕਾਲੀ ਦਲ ਨੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਦਿੱਤਾ ਮੰਗ ਪੱਤਰ
ਦਿੜ੍ਹਬਾ ਮੰਡੀ, (ਸੰਗਰੂਰ), 5 ਨਵੰਬਰ (ਹਰਬੰਸ ਸਿੰਘ ਛਾਜਲੀ)- ਝੋਨੇ ਦੇ ਮਾੜੇ ਖ਼ਰੀਦ ਪ੍ਰਬੰਧਾਂ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਲਜ਼ਾਰ ਸਿੰਘ ਮੂਣਕ ਦੀ ਅਗਵਾਈ ’ਚ ਐਸ.ਡੀ.ਐਮ. ਦਿੜ੍ਹਬਾ ਨੂੰ ਮੰਗ ਪੱਤਰ ਦਿੱਤਾ ਗਿਆ। ਸ੍ਰੀ ਗੁਲਜ਼ਾਰ ਸਿੰਘ ਮੂਣਕ ਨੇ ਕਿਹਾ ਕਿ ਮੰਡੀਆ ਵਿਚ ਝੋਨੇ ਦੀ ਬੇਕਦਰੀ ਹੋ ਰਹੀ ਹੈ। ਝੋਨੇ ਦੇ ਖਰੀਦ ਪ੍ਰਬੰਧ ਕਰਨ ’ਚ ਪੰਜਾਬ ਸਰਕਾਰ ਅਸਫ਼ਲ ਰਹੀ ਹੈ। ਕਿਸਾਨ ਮੰਡੀਆ ’ਚ ਰੁਲ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਡਟ ਕੇ ਕਿਸਾਨਾਂ ਨਾਲ ਖੜਾ ਹੈ।