JALANDHAR WEATHER

ਇੰਦੌਰ ਤੋਂ ਰਤਲਾਮ ਜਾ ਰਹੀ ਟਰੇਨ ਨੂੰ ਲੱਗੀ ਭਿਆਨਕ ਅੱਗ, ਦੋ ਡੱਬੇ ਸੜ ਕੇ ਰਾਖ

ਰਤਲਾਮ ,27 ਅਕਤੂਬਰ - ਡਾ. ਅੰਬੇਡਕਰ ਨਗਰ (ਮਹੂ) ਤੋਂ ਰਤਲਾਮ ਆ ਰਹੀ ਡੇਮੂ ਟਰੇਨ ਦੇ ਇੰਜਣ ਨੂੰ ਰੁਨੀਜਾ ਅਤੇ ਪ੍ਰੀਤਮਨਗਰ ਸਟੇਸ਼ਨ ਦੇ ਵਿਚਕਾਰ ਅੱਗ ਲੱਗ ਗਈ। ਇੰਜਣ 'ਚੋਂ ਧੂੰਆਂ ਨਿਕਲਦਾ ਦੇਖ ਡਰਾਈਵਰ ਨੇ ਟਰੇਨ ਨੂੰ ਰੋਕ ਲਿਆ ਅਤੇ ਇੰਜਣ 'ਚ ਰੱਖੇ ਅੱਗ ਬੁਝਾਊ ਯੰਤਰ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਇਸ ਤੋਂ ਬਾਅਦ ਰੇਲਵੇ ਟਰੈਕ ਦੇ ਨਾਲ ਖੇਤਾਂ ਵਿਚ ਮੌਜੂਦ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਖੇਤਾਂ ਦੀ ਸਿੰਚਾਈ ਲਈ ਪਾਈਪਾਂ ਅਤੇ ਮੋਟਰ ਪੰਪਾਂ ਤੋਂ ਪਾਣੀ ਪਾ ਕੇ ਅੱਗ ਬੁਝਾਈ। ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ