JALANDHAR WEATHER

ਮਹਾਰਾਸ਼ਟਰ ਚੋਣਾਂ : ਸ਼ਿਵ ਸੈਨਾ ਨੇ ਜਾਰੀ ਕੀਤੀ 20 ਉਮੀਦਵਾਰਾਂ ਦੀ ਸੂਚੀ

ਮੁੰਬਈ (ਮਹਾਰਾਸ਼ਟਰ), 27 ਅਕਤੂਬਰ (ਏਐਨਆਈ) : ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ 20 ਉਮੀਦਵਾਰਾਂ ਦੀ ਆਪਣੀ ਨਵੀਂ ਸੂਚੀ ਜਾਰੀ ਕੀਤੀ। ਇਸ ਸੂਚੀ ਵਿਚ ਮਿਲਿੰਦ ਦੇਵੜਾ ਨੂੰ ਸ਼ਾਮਿਲ ਕੀਤਾ ਗਿਆ ਹੈ, ਜੋ ਵਰਲੀ ਵਿਚ ਸ਼ਿਵ ਸੈਨਾ (ਯੂ.ਬੀ.ਟੀ.) ਦੇ ਆਗੂ ਆਦਿੱਤਿਆ ਠਾਕਰੇ ਵਿਰੁੱਧ ਚੋਣ ਲੜਨਗੇ। ਸੰਜੇ ਨਿਰੂਪਮ ਨੂੰ ਡਿੰਡੋਸ਼ੀ ਹਲਕੇ ਤੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਨਰਾਇਣ ਰਾਣੇ ਦੇ ਪੁੱਤਰ ਨੀਲੇਸ਼ ਰਾਣੇ ਕੁਡਾਲ ਸੀਟ ਤੋਂ ਚੋਣ ਲੜਨਗੇ। ਮਿਲਿੰਦ ਦੇਵੜਾ ਇਸ ਸਮੇਂ ਰਾਜ ਸਭਾ ਮੈਂਬਰ ਹਨ ਅਤੇ ਦੱਖਣੀ ਮੁੰਬਈ ਤੋਂ ਤਿੰਨ ਵਾਰ ਸੰਸਦ ਮੈਂਬਰ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ