JALANDHAR WEATHER

ਪਿੰਡ ਹਰਦੋਰਤਨ ਦੇ ਸਰਬਸੰਮਤੀ ਨਾਲ ਸਰਪੰਚ ਬਣੇ ਬੀਬੀ ਰਣਜੀਤ ਕੌਰ

ਅਟਾਰੀ (ਅੰਮ੍ਰਿਤਸਰ), 19 ਅਕਤੂਬਰ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਅਟਾਰੀ ਸਰਹੱਦ 'ਤੇ ਵਸੇ ਪਿੰਡ ਹਰਦੋਰਤਨ ਵਾਸੀਆਂ ਨੇ ਨੰਬਰਦਾਰਨੀ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ। ਸਮਾਜ ਸੇਵਕ ਜੈਪਾਲ ਸਿੰਘ ਹਰਦੋਰਤਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਮਾਜ ਭਲਾਈ ਦੇ ਕੰਮ ਕਰਨ ਵਾਲੇ ਬੀਬੀ ਰਣਜੀਤ ਕੌਰ ਪਤਨੀ ਨੰਬਰਦਾਰ ਸਰਦੂਲ ਸਿੰਘ ਉਤੇ ਹੀ ਪਿੰਡ ਵਾਸੀਆਂ ਨੇ ਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਦੀ ਮਰਜ਼ੀ ਨਾਲ ਹੀ ਮੈਂਬਰ ਨਿਯੁਕਤ ਕੀਤੇ ਗਏ ਹਨ। ਪਿੰਡ ਦੇ ਨੌਜਵਾਨ ਅਤੇ ਛੋਟੇ ਬੱਚਿਆਂ ਨੇ ਜਦੋਂ ਨਵੇਂ ਚੁਣੇ ਗਏ ਸਰਪੰਚ ਬੀਬੀ ਰਣਜੀਤ ਕੌਰ ਨੂੰ ਪਹਿਲ ਦੇ ਆਧਾਰ ਉਤੇ ਖੇਡ ਗਰਾਊਂਡ ਬਣਾਉਣ ਦੀ ਗੱਲ ਕਹੀ ਤਾਂ ਉਨ੍ਹਾਂ ਨੇ ਲੱਖਾਂ ਰੁਪਏ ਦੀ ਇਕ ਕਿੱਲਾ ਜ਼ਮੀਨ ਖੇਡ ਗਰਾਊਂਡ ਬਣਾਉਣ ਲਈ ਦੇ ਦਿੱਤੀ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ