JALANDHAR WEATHER

ਜਲੰਧਰ ਸਮੇਤ ਪੰਜਾਬ 'ਚ ਬਿਨਾਂ ਵਾਰਡਬੰਦੀ ਦੇ ਜਲਦ ਹੋਣਗੀਆਂ ਨਗਰ ਨਿਗਮ ਚੋਣਾਂ, ਕੋਰਟ ਵਲੋਂ ਆਦੇਸ਼ ਜਾਰੀ

 ਚੰਡੀਗੜ੍ਹ, 19 ਅਕਤੂਬਰ-ਜਲੰਧਰ ਸਮੇਤ ਪੰਜਾਬ 'ਚ ਬਿਨਾਂ ਵਾਰਡਬੰਦੀ ਦੇ ਜਲਦ ਨਗਰ ਨਿਗਮ ਚੋਣਾਂ ਹੋਣਗੀਆਂ। ਅੱਜ ਕੋਰਟ ਵਲੋਂ ਆਦੇਸ਼ ਜਾਰੀ ਹੋਏ ਹਨ।ਦੱਸ ਦਈਏ ਕਿ ਪੰਜਾਬ ਵਿਚ ਇਨ੍ਹਾਂ ਨਗਰ ਨਿਗਮਾਂ ਵਿਚ ਚੋਣਾਂ ਹੋਣਗੀਆਂ। ਇਨ੍ਹਾਂ ਵਿਚ ਫਗਵਾੜਾ, ਅੰਮ੍ਰਿਤਸਰ, ਪਟਿਆਲਾ, ਜਲੰਧਰ ਤੇ ਲੁਧਿਆਣਾ ਸ਼ਾਮਿਲ ਹਨ। ਇਨ੍ਹਾਂ ਨਗਰ ਨਿਗਮਾਂ ਦਾ ਕਾਰਜਕਾਲ ਖਤਮ ਹੋ ਚੁੱਕਾ ਹੈ ਜਿਨ੍ਹਾਂ ਵਿਚ ਜਲਦ ਚੋਣਾਂ ਕਰਵਾਉਣ ਦੀ ਮੰਗ ਚੱਲ ਰਹੀ ਹੈ। ਉਥੇ ਹੀ ਇਸ ਦੇ ਨਾਲ ਦੇ ਰਾਜਾਂ ਵਿਚ 42 ਨਗਰ ਕੌਂਸਲਾਂ ਵਿਚ ਚੋਣਾਂ ਹੋਣ ਵਾਲੀਆਂ ਹਨ। ਕੋਰਟ ਨੇ ਪੰਜਾਬ ਸਰਕਾਰ ਨੂੰ 15 ਦਿਨਾਂ ਅੰਦਰ ਨਗਰ ਨਿਗਮ ਚੋਣਾਂ ਕਰਵਾਉਣ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰਨ ਦੇ ਆਦੇਸ਼ ਦਿੱਤੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ