JALANDHAR WEATHER

ਪਿੰਡ ਵਰਪਾਲ ਕਲਾਂ ਤੋਂ ਬੀਬੀ ਸਰਬਜੀਤ ਕੌਰ ਬਣੇ ਸਰਪੰਚ

ਚੱਬਾ, 19 ਅਕਤੂਬਰ (ਜੱਸਾ ਅਨਜਾਣ)-ਵਿਧਾਨ ਸਭਾ ਹਲਕਾ ਅਤੇ ਬਲਾਕ ਅਟਾਰੀ ਅਧੀਨ ਆਉਂਦੇ ਪਿੰਡ ਵਰਪਾਲ ਕਲਾਂ ਤੋਂ ਬੀਬੀ ਸਰਬਜੀਤ ਕੌਰ ਪਤਨੀ (ਸਰਦੂਲ ਸਿੰਘ ਫੌਜੀ) ਆਪਣੇ ਵਿਰੋਧੀ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਹਰਾ ਕੇ ਸਰਪੰਚ ਬਣੇ। ਉਨ੍ਹਾਂ ਨਾਲ ਗੁਰਜੰਟ ਸਿੰਘ, ਗੁਰਿੰਦਰ ਸਿੰਘ, ਗੁਰਪ੍ਰੀਤ ਕੌਰ ਤੇ ਸੁਖਰਾਜ ਕੌਰ ਪੰਚਾਇਤ ਮੈਂਬਰ ਚੁਣੇ ਗਏ। ਇਸ ਮੌਕੇ ਸਰਪੰਚ ਚੁਣੀ ਗਈ ਬੀਬੀ ਸਰਬਜੀਤ ਕੌਰ ਦੇ ਪਤੀ ਸਰਦੂਲ ਸਿੰਘ ਫੌਜੀ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸਦਾ ਹੀ ਵੋਟਰਾਂ ਦੇ ਰਿਣੀ ਰਹਿਣਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ