JALANDHAR WEATHER

ਨਹਿਰ 'ਚੋਂ ਬੈਂਕ ਮੈਨੇਜਰ ਦੀ ਲਾਸ਼ ਮਿਲਣ ਮਗਰੋਂ 8 ਖਿਲਾਫ ਮਾਮਲਾ ਦਰਜ

ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਨੇੜੇ ਪਿੰਡ ਭੁੱਲਰ ਵਿਖੇ ਨਹਿਰ ਵਿਚੋਂ ਬੀਤੀ ਦੇਰ ਸ਼ਾਮ ਲਾਪਤਾ ਹੋਏ ਬੈਂਕ ਮੈਨੇਜਰ ਸੈਂਟਰਲ ਬੈਂਕ ਆਫ ਇੰਡੀਆ ਬ੍ਰਾਂਚ ਲੱਖੇਵਾਲੀ ਸਿਮਰਨਦੀਪ ਸਿੰਘ ਬਰਾੜ (39) ਪੁੱਤਰ ਦਰਸ਼ਨ ਸਿੰਘ ਬਰਾੜ ਸੇਵਾ ਮੁਕਤ ਏ.ਜੀ.ਐਮ. ਸੈਂਟਰਲ ਬੈਂਕ ਆਫ ਇੰਡੀਆ ਵਾਸੀ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਦੀ ਲਾਸ਼ ਮਿਲੀ ਸੀ। ਅੱਜ ਦੇਰ ਸ਼ਾਮ ਸਥਾਨਕ ਬਠਿੰਡਾ ਰੋਡ ਵਿਖੇ ਸਿਮਰਨਦੀਪ ਬਰਾੜ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਪੁਲਿਸ ਵਲੋਂ ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਦੇ ਬਿਆਨਾਂ ਉਤੇ ਸ਼ਹਿਰ ਦੇ 6 ਡਾਕਟਰਾਂ ਅਤੇ 2 ਹੋਰ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਇਹ ਸਾਰੇ ਰਾਤ ਸਮੇਂ ਪਾਰਟੀ ਕਰਨ ਲਈ ਇਕੱਠੇ ਹੋਏ ਸਨ, ਜਿਸ ਮਗਰੋਂ ਨਹਿਰਾਂ ਉਤੇ ਗਏ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਵਿਚ ਲੱਗੀ ਹੋਈ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ