JALANDHAR WEATHER

ਪਿੰਡ ਸਤੌਜ ਤੋਂ ਡਾ. ਸੂਬਾ ਸਿੰਘ, ਲੱਖਾ ਸਿੰਘ ਤੇ ਪਰਗਟ ਸਿੰਘ ਪੰਚ ਦੀ ਚੋਣ ਜਿੱਤੇ

ਧਰਮਗੜ੍ਹ, 15 ਅਕਤੂਬਰ (ਗੁਰਜੀਤ ਸਿੰਘ ਚਹਿਲ)-ਸੀ.ਐਮ. ਦੇ ਜੱਦੀ ਪਿੰਡ ਸਤੌਜ ਦਾ ਭਾਵੇਂ ਸਰਬਸੰਮਤੀ ਨਾਲ ਸਰਪੰਚ ਨੌਜਵਾਨ ਹਰਬੰਸ ਸਿੰਘ ਹੈਪੀ ਨੂੰ ਚੁਣ ਲਿਆ ਗਿਆ ਸੀ ਅਤੇ ਛੇ ਹੋਰ ਪੰਚ ਵੀ ਸਰਬਸੰਮਤੀ ਨਾਲ ਚੁਣੇ ਗਏ ਸਨ ਪਰ ਵਾਰਡ ਨੰਬਰ 2, 3 ਅਤੇ 4 ਤੋਂ ਪੰਚ ਦੀ ਚੋਣ ਲਈ ਉਮੀਦਵਾਰ ਚੋਣ ਮੈਦਾਨ ਵਿਚ ਸਨ। ਵਾਰਡ ਨੰ. 3 ਤੋਂ ਡਾ. ਸੂਬਾ ਸਿੰਘ ਅਤੇ ਮੇਜਰ ਸਿੰਘ ਚੋਣ ਮੈਦਾਨ ਵਿਚ ਸਨ, ਜਿਸ ਵਿਚੋਂ ਡਾ. ਸੂਬਾ ਸਿੰਘ ਨੇ ਚੋਣ ਜਿੱਤ ਲਈ ਹੈ। ਵਾਰਡ ਨੰਬਰ 2 ਤੋਂ ਲਖਵਿੰਦਰ ਸਿੰਘ ਲੱਖਾ, ਰੋਹੀ ਸਿੰਘ ਅਤੇ ਵਾਰਡ ਨੰਬਰ 4 ਤੋਂ ਪਰਗਟ ਸਿੰਘ ਮਾਨ ਅਤੇ ਸੂਬਾ ਸਿੰਘ ਚੋਣ ਮੈਦਾਨ ਵਿਚ ਸਨ। ਇਹ ਚੋਣ ਲਖਵਿੰਦਰ ਸਿੰਘ ਲੱਖਾ ਅਤੇ ਪਰਗਟ ਸਿੰਘ ਮਾਨ ਜਿੱਤ ਗਏ ਹਨ। ਇਸ ਮੌਕੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਨੰਬਰਦਾਰ, ਮਾਸਟਰ ਸੁਖਦਰਸ਼ਨ ਸਿੰਘ, ਸੁਖਦੇਵ ਸਿੰਘ ਭੁੱਲਰ ਸਤੌਜ ਅਤੇ ਸਮੁੱਚੇ ਨਗਰ ਵਾਸੀਆਂ ਨੇ ਵਧਾਈ ਦਿੱਤੀ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ