ਫਗਵਾੜਾ-ਜਲੰਧਰ ਕੌਮੀ ਮਾਰਗ 'ਤੇ ਭਿਆਨਕ ਹਾਦਸੇ 'ਚ 2 ਦੀ ਮੌਤ
ਫਗਵਾੜਾ, 17 ਜੁਲਾਈ-ਫਗਵਾੜਾ-ਜਲੰਧਰ ਕੌਮੀ ਮਾਰਗ 'ਤੇ ਭਿਆਨਕ ਸੜਕ ਹਾਦਸੇ 'ਚ 1 ਬੱਚੇ ਤੇ ਵਿਅਕਤੀ ਦੀ ਮੌਤ ਹੋ ਗਈ। ਮਹਿੰਦਰਾ ਪਿਕਅਪ ਤੇ ਬਾਈਕ ਦੀ ਟੱਕਰ ਹੋਣ ਨਾਲ ਇਹ ਹਾਦਸਾ ਹੋਇਆ। ਜ਼ਖਮੀਆਂ ਨੂੰ ਸਿਵਲ ਹਸਪਤਾਲ ਲੈ ਕੇ ਗਏ ਜਿਥੇ ਦੋਵਾਂ ਦੀ ਮੌਤ ਹੋ ਗਈ। ਡਾਕਟਰ ਨੇ ਦੱਸਿਆ ਕਿ ਦੋਵੇਂ ਫਿਲੌਰ ਦੇ ਨੇੜੇ ਵਰਿਆਣਾ ਪਿੰਡ ਦੇ ਰਹਿਣ ਵਾਲੇ ਹਨ।