ਪੱਛਮੀ ਬੰਗਾਲ ਮਾਮਲਾ: ਸੰਜੇ ਰਾਏ ਦਾ ਕਰਵਾਇਆ ਗਿਆ ਨਾਰਕੋ ਟੈਸਟ
ਕੋਲਕਾਤਾ, 13 ਸਤੰਬਰ- ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਜਬਰ ਜਨਾਹ ਤੇ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਦੋਸ਼ੀ ਸੰਜੇ ਰਾਏ ਨੂੰ ਕੋਲਕਾਤਾ ਦੀ ਸੀਲਦਾਹ ਕੋਰਟ ਤੋਂ ਬਾਹਰ ਲਿਆਂਦਾ ਗਿਆ। ਉਸ ਨੂੰ ਨਾਰਕੋ ਟੈਸਟ ਨਾਲ ਸੰਬੰਧਿਤ ਸੁਣਵਾਈ ਲਈ ਪ੍ਰੈਜ਼ੀਡੈਂਸੀ ਸੁਧਾਰ ਘਰ ਤੋਂ ਅਦਾਲਤ ਵਿਚ ਲਿਆਂਦਾ ਗਿਆ ਸੀ। ਸੀ.ਬੀ.ਆਈ. ਨੇ ਟੈਸਟ ਕਰਵਾਉਣ ਲਈ ਪਟੀਸ਼ਨ ਦਾਇਰ ਕੀਤੀ ਸੀ।