ਦਾਣਾ ਮੰਡੀ ਸਮੁੰਦੜਾ ਵਿਖੇ ਝੋਨੇ ਦੀ ਖਰੀਦ ਸ਼ੁਰੂ
ਸਮੁੰਦੜਾ (ਹੁਸ਼ਿਆਰਪੁਰ), 8 ਅਕਤੂਬਰ (ਤੀਰਥ ਸਿੰਘ ਰੱਕੜ)-ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਸਮੁੰਦੜਾ ਵਿਖੇ ਅੱਜ ਬਾਅਦ ਦੁਪਹਿਰ ਝੋਨੇ ਦੀ ਖਰੀਦ ਸ਼ੁਰੂ ਹੋਣ ਨਾਲ ਕਈ ਦਿਨਾਂ ਤੋਂ ਮੰਡੀ ਵਿਚ ਫਸਲ ਵੇਚਣ ਲਈ ਬੈਠੇ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ। ਸਮੁੰਦੜਾ ਮੰਡੀ ਵਿਚ ਅੱਜ ਐਫ.ਸੀ.ਆਈ. ਭੈਬਵ ਗਰਗ ਇੰਸਪੈਕਟਰ ਦੀ ਅਗਵਾਈ ਹੇਠ ਕਰੀਬ 6 ਹਜ਼ਾਰ ਕੱਟੇ ਝੋਨੇ ਦੀ ਖਰੀਦ ਕੀਤੀ ਗਈ। ਇਸ ਮੌਕੇ ਆੜ੍ਹਤੀ ਲਖਵੀਰ ਸਿੰਘ, ਕਿਸਾਨ ਰਾਣਾ ਸੋਨੂੰ, ਗੁਰਨੇਕ ਸਿੰਘ, ਰਾਮ ਤੀਰਥ ਸਿੰਘ, ਜੋਰਾਵਰ ਸਿੰਘ, ਲਾਲੀ ਚੱਕ ਸਿੰਘਾ, ਨਿਰਮਲ ਸਿੰਘ, ਅਮਰਜੀਤ ਸਿੰਘ ਆਦਿ ਹਾਜ਼ਰ ਸਨ।