ਮਨਦੀਪ ਸਿੰਘ ਬਰਾੜ ਯੂ.ਟੀ. ਦੇ ਨਵੇਂ ਗ੍ਰਹਿ ਸਕੱਤਰ ਨਿਯੁਕਤ
ਚੰਡੀਗੜ੍ਹ ,9 ਸਤੰਬਰ- ਹਰਿਆਣਾ ਕੇਡਰ ਦੇ 2005 ਬੈਚ ਦੇ ਆਈ.ਏ.ਐਸ. ਅਧਿਕਾਰੀ ਮਨਦੀਪ ਸਿੰਘ ਬਰਾੜ ਮੰਗਲਵਾਰ ਨੂੰ ਯੂਟੀ ਪ੍ਰਸ਼ਾਸਨ ਵਿਚ ਗ੍ਰਹਿ ਸਕੱਤਰ ਵਜੋਂ ਸ਼ਾਮਿਲ ਹੋਣਗੇ। ਸੋਮਵਾਰ ਨੂੰ ਹਰਿਆਣਾ ਦੇ ਰਾਜਪਾਲ ਨੇ ਮਨਦੀਪ ਸਿੰਘ ਬਰਾੜ ਨੂੰ ਰਾਹਤ ਦਿੰਦਿਆਂ ਯੂ.ਟੀ. ਪ੍ਰਸ਼ਾਸਨ ਵਿਚ ਉਨ੍ਹਾਂ ਦੀਆਂ ਸੇਵਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। 14 ਜੂਨ, 2024 ਨੂੰ, ਹਰਿਆਣਾ ਕੇਡਰ ਦੇ ਆਈ.ਏ.ਐਸ. ਅਧਿਕਾਰੀ ਨਿਤਿਨ ਕੁਮਾਰ ਯਾਦਵ ਨੂੰ ਸਮੇਂ ਤੋਂ ਪਹਿਲਾਂ ਗ੍ਰਹਿ ਸਕੱਤਰ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ ਸੀ ਅਤੇ ਕੇਂਦਰ ਵਿੱ.ਚ ਡੈਪੂਟੇਸ਼ਨ 'ਤੇ ਚਲੇ ਗਏ ਸਨ।