ਹਰਿਆਣਾ ਚੋਣਾਂ 'ਚ ਭਾਰੀ ਬਹੁਮਤ ਹਾਸਲ ਕਰੇਗੀ ਭਾਜਪਾ - ਮਨੋਹਰ ਲਾਲ ਖੱਟਰ
ਭਿਵਾਨੀ (ਹਰਿਆਣਾ), 16 ਸਤੰਬਰ- ਹਰਿਆਣਾ ਵਿਧਾਨ ਸਭਾ ਚੋਣਾਂ 'ਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕਾਂਗਰਸ ਭਾਵੇਂ ਕੁਝ ਵੀ ਕਹੇ ਪਰ ਲੋਕ ਜਵਾਬ ਦੇਣਾ ਜਾਣਦੇ ਹਨ। ਅਸੀਂ ਪਿਛਲੇ 10 ਸਾਲਾਂ 'ਚ ਕੀ ਕੀਤਾ ਹੈ, ਜਨਤਾ ਉਸ ਦੀ ਤੁਲਨਾ ਕਰੇਗੀ। ਨਾ ਤਾਂ ਕਾਂਗਰਸ ਦਾ ਅਤੇ ਨਾ ਹੀ ਸਾਡੇ ਸ਼ਬਦਾਂ ਦਾ ਕੋਈ ਅਸਰ ਹੋਵੇਗਾ। ਹਰਿਆਣਾ ਵਿਚ ਪੂਰੀ ਬਹੁਮਤ ਨਾਲ ਭਾਜਪਾ ਤੀਜੀ ਵਾਰ ਆਪਣੀ ਸਰਕਾਰ ਬਣਾਏਗੀ।