ਮੋਟਰਸਾਈਕਲਾਂ ਦੀ ਟੱਕਰ 'ਚ 2 ਗੰਭੀਰ ਜ਼ਖਮੀ
ਮੱਖੂ, 12 ਸਤੰਬਰ (ਕੁਲਵਿੰਦਰ ਸਿੰਘ ਸੰਧੂ)-ਮੱਖੂ-ਜਲੰਧਰ ਰੋਡ ਬਲਾਕ ਦੇ ਪਿੰਡ ਭੂਤੀਵਾਲਾ ਦੇ ਨਜ਼ਦੀਕ ਦੋ ਮੋਟਰਸਾਈਕਲ ਚਾਲਕਾਂ ਦੀ ਜ਼ਬਰਦਸਤ ਟੱਕਰ ਦੌਰਾਨ ਦੋਵੇਂ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਅਸ਼ਵਨੀ ਕੁਮਾਰ ਵਾਸੀ ਬਲਾਚੌਰ ਸੈਸ਼ਨ ਕੋਰਟ ਫਿਰੋਜ਼ਪੁਰ ਦਾ ਮੁਲਾਜ਼ਮ ਸੀ ਜੋ ਕਿ ਮੱਖੂ ਤੋਂ ਜਲੰਧਰ ਵਾਲੀ ਸਾਈਡ ਜਾ ਰਿਹਾ ਸੀ ਅਤੇ ਅੱਗਿਓਂ ਆ ਰਹੇ ਵਾਹਨ ਚਾਲਕ ਨਾਲ ਟੱਕਰ ਹੋਣ ਕਾਰਨ ਦੋਵੇਂ ਜ਼ਖਮੀ ਹੋ ਗਏ। ਦੂਸਰੇ ਵਾਹਨ ਚਾਲਕ ਦੀ ਸ਼ਨਾਖਤ ਨਹੀਂ ਹੋਈ ਹੈ ਅਤੇ ਦੋਵਾਂ ਨੂੰ ਮੌਕੇ ਉਤੇ ਹਾਜ਼ਰ ਲੋਕਾਂ ਨੇ ਹਸਪਤਾਲ ਪਹੁੰਚਾ ਦਿੱਤਾ ਹੈ ਅਤੇ ਥਾਣਾ ਮੱਖੂ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।