JALANDHAR WEATHER

ਬਿਜਲੀ ਮੁਲਾਜ਼ਮ ਦੀ ਮੌਤ, ਸਾਥੀ ਕਰਮਚਾਰੀਆਂ ਨੇ ਕੀਤੀ ਆਵਾਜਾਈ ਠੱਪ

ਸ੍ਰੀ ਚਮਕੌਰ ਸਾਹਿਬ,7 ਸਤੰਬਰ (ਜਗਮੋਹਣ ਸਿੰਘ ਨਾਰੰਗ)- ਬੀਤੀ ਰਾਤ ਪਿੰਡ ਬਸੀ ਗੁੱਜਰਾਂ ਵਿਖੇ ਬਿਜਲੀ ਦਾ ਨੁਕਸ ਦੂਰ ਕਰਕੇ ਵਾਪਿਸ ਸ੍ਰੀ ਚਮਕੌਰ ਸਾਹਿਬ ਪਰਤ ਰਹੇ ਕੰਟਰੈਕਟ ਕਰਮਚਾਰੀ ਯੂਨੀਅਨ(ਪਾਵਰਕਾਮ) ਦੇ ਸਰਕਲ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਪ੍ਰਦੀਪ ਸਿੰਘ ਸਾਬੀ ਪਿੰਡ ਭੈਰੋਮਾਜਰਾ ਦੀ ਇਕ ਹਾਦਸੇ ਵਿਚ ਮੋਤ ਹੋ ਗਈ। ਸਾਥੀ ਕਰਮਚਾਰੀਆਂ ਅਤੇ ਪਿੰਡ ਵਾਸੀਆਂ ਵਲੋਂ ਉਕਤ ਮੁਲਾਜ਼ਮ ਦੀ ਲੜਕੀ ਨੂੰ ਸਰਕਾਰੀ ਨੌਕਰੀ ਅਤੇ ਬਣਦੇ ਫੰਡ ਦੇਣ ਦੀ ਮੰਗ, ਜੋ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੋਈ ਗੱਲਬਾਤ ਤੋਂ ਬਾਅਦ ਅਸਫ਼ਲ ਹੋਣ ਤੋਂ ਬਾਅਦ ਯੂਨੀਅਨ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਅਗਵਾਈ ਹੇਠ ਸਥਾਨਕ ਸਰਹਿੰਦ ਨਹਿਰ ਦੇ ਪੁੱਲ ਨੇੜਲੇ ਚੌਂਕ ਵਿਚ ਧਰਨਾ ਲਗਾ ਦਿੱਤਾ ਅਤੇ ਸਮੁੱਚੀ ਆਵਾਜਾਈ ਠੱਪ ਕਰ ਦਿੱਤੀ। ਇਸ ਧਰਨੇ ਵਿਚ ਮ੍ਰਿਤਕ ਪ੍ਰਦੀਪ ਦੇ ਪਿੰਡ ਵਾਸੀ ਅਤੇ ਪਾਵਰਕਾਮ ਦੀਆਂ ਵੱਖ ਵੱਖ ਜਥੇਬੰਧੀਆਂ ਦੇ ਆਗੂ/ਮੈਂਬਰ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ