JALANDHAR WEATHER

ਹਰਿਆਣਾ ਅਪਰਾਧ ਅਤੇ ਬੇਰੁਜ਼ਗਾਰੀ 'ਚ ਦੇਸ਼ 'ਚ ਮੋਹਰੀ- ਬਜਰੰਗ ਪੂਨੀਆ

ਚੰਡੀਗੜ੍ਹ, 23 ਸਤੰਬਰ - ਹਰਿਆਣਾ ਵਿਧਾਨ ਸਭਾ ਚੋਣਾਂ 'ਚ ਦੇਸ਼ ਦੇ ਸਟਾਰ ਪਹਿਲਵਾਨ ਅਤੇ ਕਾਂਗਰਸ ਨੇਤਾ ਬਜਰੰਗ ਪੂਨੀਆ ਸੋਮਵਾਰ ਨੂੰ ਰਾਏ ਵਿਧਾਨ ਸਭਾ 'ਚ ਸੀ। ਇੱਥੇ ਉਨ੍ਹਾਂ ਇਕ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ। ਪੂਨੀਆ ਨੇ ਕਿਹਾ ਕਿ ਇੱਥੇ ਸੜਕ, ਸਿਹਤ ਅਤੇ ਖੇਡਾਂ ਦੇ ਪ੍ਰਬੰਧ ਬਹੁਤ ਮਾੜੇ ਹਨ। ਅੱਜ ਹਰਿਆਣਾ ਅਪਰਾਧ ਅਤੇ ਬੇਰੁਜ਼ਗਾਰੀ ਵਿਚ ਨੰਬਰ ਇਕ ਸੂਬਾ ਬਣ ਗਿਆ ਹੈ।

ਪੂਨੀਆ ਨੇ ਕਿਹਾ ਕਿ ਤੀਸਰੀ ਵਾਰ ਸਰਕਾਰ ਬਣਾਉਣ ਦੇ ਉਦੇਸ਼ ਨਾਲ ਭਾਜਪਾ ਲੋਕਾਂ ਵਿਚ ਜਾ ਕੇ ਨੌਜਵਾਨਾਂ ਨੂੰ ਦੋ ਲੱਖ ਪੱਕੀ ਨੌਕਰੀਆਂ ਦੇਣ ਦੇ ਵਾਅਦੇ ਕਰ ਰਹੀ ਹੈ। ਭਾਜਪਾ ਨੇ ਨੌਜਵਾਨਾਂ ਨੂੰ ਅਗਨੀਵੀਰ ਬਣਾ ਕੇ ਉਨ੍ਹਾਂ ਤੋਂ ਸਰਕਾਰੀ ਨੌਕਰੀਆਂ ਦਾ ਸੁਪਨਾ ਖੋਹ ਲਿਆ ਹੈ। ਮੈਂ ਭਾਜਪਾ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਤੁਹਾਡੀ ਸਰਕਾਰ 10 ਸਾਲ ਸੱਤਾ ਵਿਚ ਸੀ, ਤੁਸੀਂ ਕੰਮ ਨਹੀਂ ਕੀਤਾ। ਪਰ ਹੁਣ ਉਹ ਵਾਅਦਿਆਂ ਦਾ ਪਿਟਾਰਾ ਲੈ ਕੇ ਜਨਤਾ ਵਿਚ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ