JALANDHAR WEATHER

ਮੁੱਖ ਮੰਤਰੀ ਦੇ ਸਮਾਗਮ ਦੌਰਾਨ ਪਾਣੀ ਨੂੰ ਤਰਸੇ ਲੋਕ

ਰਾਮਪੁਰਾ ਫੂਲ, 23 ਸਤੰਬਰ (ਹੇਮੰਤ ਕੁਮਾਰ)- ਰਾਮਪੁਰਾ ਫੂਲ ਦੇ ਨਜ਼ਦੀਕੀ ਪਿੰਡ ਚਾਉਕੇ ਵਿਖੇ ਅੱਜ ਮੁੱਖ ਮੰਤਰੀ ਪੰਜਾਬ ਵਲੋਂ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਤੇ ਉਸ ਸੰਬੰਧ ਵਿਚ ਪਿੰਡ ਦੀ ਗਰਾਊਂਡ ਵਿਚ ਸਮਾਗਮ ਰੱਖਿਆ ਗਿਆ ਸੀ। ਇਸ ਦੌਰਾਨ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਮਾਗਮ ਦੌਰਾਨ ਮੁੱਖ ਮੰਤਰੀ ਦੀਆਂ ਆਦਮ ਕੱਦ ਫਲੈਕਸਾਂ ਨਾਲ ਗਰਾਊਂਡ ਭਰਿਆ ਰਿਹਾ। ਇਸ ਦੇ ਨਾਲ ਹੀ ਸਖ਼ਤ ਗਰਮੀ ਦੇ ਚੱਲਦਿਆਂ ਸਮਾਗਮ ਖ਼ਤਮ ਹੋਣ ਤੋਂ ਬਾਅਦ ਵੀ ਪੁਲਿਸ ਵਲੋਂ ਬੈਰੀਕੇਡਿੰਗ ਲਗਾ ਕੇ ਔਰਤਾਂ ਨੂੰ ਪੰਡਾਲ ਵਿਚ ਹੀ ਰੋਕਿਆ ਗਿਆ ਤੇ ਆਮ ਲੋਕ ਪਾਣੀ ਲਈ ਵੀ ਤਰਸਦੇ ਰਹੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ