JALANDHAR WEATHER

ਹਰਿਆਣਾ ਚੋਣਾਂ: ਅੱਜ ਖੜਗੇ ਨਹੀਂ ਕਰਨਗੇ ਚੋਣ ਰੈਲੀਆਂ ਨੂੰ ਸੰਬੋਧਨ

ਚੰਡੀਗੜ੍ਹ, 23 ਸਤੰਬਰ - ਕਾਂਗਰਸ ਪ੍ਰਧਾਨ ਮੱਲਿਕ ਅਰਜੁਨ ਖੜਗੇ ਨੂੰ ਆਰਾਮ ਕਰਨ ਦੀ ਸਲਾਹ ਦਿੱਤੇ ਜਾਣ ਤੋਂ ਬਾਅਦ ਅੱਜ ਹਰਿਆਣਾ ’ਚ ਪਾਰਟੀ ਦੇ ਪ੍ਰਚਾਰ ’ਚ ਨਹੀਂ ਜਾਣਗੇ। ਖੜਗੇ ਵਲੋਂ ਅੱਜ ਅੰਬਾਲਾ ਸ਼ਹਿਰ ਅਤੇ ਕਰਨਾਲ ਜ਼ਿਲ੍ਹੇ ਦੇ ਘਰੌਂਡਾ ਵਿਚ ਦੋ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਵਾਲੇ ਸਨ। ਪਾਰਟੀ ਦੇ ਇਕ ਆਗੂ ਨੇ ਇਕ ਬਿਆਨ ਵਿਚ ਕਿਹਾ ਕਿ ਕਾਂਗਰਸ ਪ੍ਰਧਾਨ ਅੱਜ ਯਾਤਰਾ ਕਰਨ ਵਿਚ ਅਸਮਰੱਥ ਹਨ, ਕਿਉਂਕਿ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਹਰਿਆਣਾ ਵਿਚ ਦੋਵੇਂ ਰੈਲੀਆਂ (ਜਿਸ ਨੂੰ ਖੜਗੇ ਨੇ ਸੰਬੋਧਨ ਕਰਨਾ ਸੀ) ਨੂੰ ਸੂਬਾਈ ਆਗੂ ਸੰਬੋਧਨ ਕਰਨਗੇ। 90 ਮੈਂਬਰੀ ਹਰਿਆਣਾ ਵਿਧਾਨ ਸਭਾ ਲਈ 5 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ