ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਬਹੁਤ ਖੁਸ਼ ਹਾਂ - ਹਾਕੀ ਖਿਡਾਰੀ ਅਮਿਤ ਰੋਹੀਦਾਸ
ਪੈਰਿਸ (ਫਰਾਂਸ), 10 ਅਗਸਤ-ਪੈਰਿਸ ਉਲੰਪਿਕ 2024 ਵਿਚ ਭਾਰਤੀ ਹਾਕੀ ਟੀਮ ਦੇ ਡਿਫੈਂਡਰ ਅਮਿਤ ਰੋਹੀਦਾਸ ਨੇ ਕਿਹਾ ਕਿ ਅਸੀਂ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਬਹੁਤ ਖੁਸ਼ ਹਾਂ ਅਤੇ ਹਰ ਕੋਈ ਜਸ਼ਨ ਮਨਾ ਰਿਹਾ ਹੈ। ਇੰਡੀਆ ਹਾਊਸ ਵਿਚ ਭਾਰਤ ਵਿਚ ਹੋਣ ਵਰਗਾ ਮਹਿਸੂਸ ਹੋ ਰਿਹਾ ਹੈ।