JALANDHAR WEATHER

ਮੁੱਠਭੇੜ ’ਚ ਚੱਲੀ ਗੋਲੀ ਦੌਰਾਨ ਨਸ਼ਾ ਤਸਕਰ ਅਤੇ ਪੁਲਿਸ ਮੁਲਾਜ਼ਮ ਜ਼ਖ਼ਮੀ

ਫੁੱਲਾਂਵਾਲ, 12 ਸਤੰਬਰ (ਮਨਜੀਤ ਸਿੰਘ ਦੁੱਗਰੀ)- ਲੁਧਿਆਣਾ ਦੀ ਧਾਂਦਰਾ ਸੜਕ ਸਥਿਤ ਮਹਿਮੂਦਪੁਰਾ ਵਿਖੇ ਅੱਜ ਸਵੇਰੇ ਸੀ.ਆਈ.ਏ 1 ਦੀ ਟੀਮ ਨਾਲ ਹੋਈ ਮੁੱਠਭੇੜ ’ਚ ਚੱਲੀ ਗੋਲੀ ਦੌਰਾਨ ਰੋਹਿਤ ਨਾਮ ਦਾ ਨਸ਼ਾ ਤਸਕਰ ਅਤੇ ਇਕ ਪੁਲਿਸ ਮੁਲਾਜ਼ਮ ਸੰਦੀਪ ਦੇ ਜ਼ਖ਼ਮੀ ਹੋਣ ਦਾ ਪਤਾ ਲੱਗਾ ਹੈ। ਇਕੱਤਰ ਜਾਣਕਾਰੀ ਅਨੁਸਾਰ ਸੀ.ਆਈ. ਏ 1 ਦੀ ਟੀਮ ਕਿਸੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਬਰਾਮਦਗੀ ਲਈ ਰੋਹਿਤ ਨੂੰ ਫੜਨ ਆਈ ਸੀ। ਜਿਵੇਂ ਹੀ ਪੁਲਿਸ ਵਲੋਂ ਉਸ ਦੇ ਘਰ ਨੂੰ ਘੇਰਾ ਪਾਇਆ ਗਿਆ ਤਾਂ ਰੋਹਿਤ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਕਰਾਰ ਹੋਣ ਤੋਂ ਬਾਅਦ ਦੋਨੋਂ ਧਿਰਾਂ ਆਪਸ ਵਿਚ ਭਿੜ ਗਈਆਂ। ਪੁਲਿਸ ਵਲੋਂ ਪੁਲਿਸ ਕਰਮੀ ਸੰਦੀਪ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਅੱਗੇ ਉਸ ਨੂੰ ਡੀ.ਐਮ.ਸੀ. ਰੈਫ਼ਰ ਕਰ ਦਿੱਤਾ ਗਿਆ, ਜ਼ਖਮੀ ਰੋਹਿਤ ਦੀਪ ਹਸਪਤਾਲ ਵਿਚ ਦਾਖ਼ਲ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ