ਵਿਨੇਸ਼ ਫੋਗਾਟ ਦਾ ਪਹਿਲਾਂ ਚੋਣ ਲੜਨ ਦਾਕੋਈ ਇਰਾਦਾ ਨਹੀਂ ਸੀ - ਮਹਾਵੀਰ ਫੋਗਾਟ
ਚਰਖੀ ਦਾਦਰੀ (ਹਰਿਆਣਾ), 10 ਸਤੰਬਰ - ਉਲੰਪੀਅਨ ਪਹਿਲਵਾਨ ਅਤੇ ਜੁਲਾਨਾ ਤੋਂ ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ ਦੇ ਚਾਚਾ ਮਹਾਵੀਰ ਫੋਗਾਟ ਦਾ ਕਹਿਣਾ ਹੈ, "...ਉਸ ਨੇ ਪੈਰਿਸ ਉਲੰਪਿਕ ਵਿਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਪਰ ਫਾਈਨਲ ਵਿਚ ਅਯੋਗ ਹੋ ਗਈ। ਇਹ ਮੇਰੀ ਨਿੱਜੀ ਰਾਏ ਹੈ ਕਿ ਉਸਨੂੰ 2028 ਉਲੰਪਿਕ ਵਿਚ ਹਿੱਸਾ ਲੈਣਾ ਚਾਹੀਦਾ ਹੈ। ਗੋਲਡ ਮੈਡਲ ਉਸ ਨੂੰ ਨਹੀਂ ਮਿਲਿਆ, ਪਰ ਭਾਰਤ ਦੇ ਲੋਕਾਂ ਨੇ ਉਸ ਤੋਂ ਗੋਲਡ ਦੀ ਉਮੀਦ ਕੀਤੀ ਸੀ ਜੇਕਰ ਉਹ 2028 ਉਲੰਪਿਕ ਤੋਂ ਬਾਅਦ ਇਹ ਫ਼ੈਸਲਾ ਲੈਂਦੀ ਤਾਂ ਬਿਹਤਰ ਹੁੰਦਾ। ਉਨ੍ਹਾਂ ਕਿਹਾ ਕਿ ਪਹਿਲਾਂ ਵਿਨੇਸ਼ ਫੋਗਾਟ ਦੀ ਰਾਜਨੀਤੀ ਵਿਚ ਆਉਣ ਅਤੇ ਚੋਣ ਲੜਨ ਦੀ ਅਜਿਹੀ ਕੋਈ ਯੋਜਨਾ ਨਹੀਂ ਸੀ। ਨਾ ਤਾਂ ਬਜਰੰਗ, ਨਾ ਹੀ ਵਿਨੇਸ਼ ਦਾ ਇਸ ਵਾਰੇ ਕੋਈ ਵਿਚਾਰ ਸੀ। ਮੈਨੂੰ ਨਹੀਂ ਪਤਾ ਕਿ ਕਾਂਗਰਸ ਨੇ ਇਹ ਕਿਵੇਂ ਕੀਤਾ, ਪਰ ਉਸ ਦਾ ਚੋਣ ਲੜਨ ਦਾ ਪਹਿਲਾਂ ਕੋਈ ਇਰਾਦਾ ਨਹੀਂ ਸੀ..."।