ਸੈਮੀਕੰਡਕਟਰ ਸਪਲਾਈ ਚੇਨ ਦੇ ਮੌਕਿਆਂ ਦੀ ਪੜਚੋਲ ਕਰਨ ਲਈ ਭਾਰਤ ਸਰਕਾਰ ਨਾਲ ਸਾਂਝੇਦਾਰੀ ਕਰੇਗਾ ਅਮਰੀਕੀ ਵਿਦੇਸ਼ ਵਿਭਾਗ
ਵਾਸ਼ਿੰਗਟਨ (ਡੀ.ਸੀ.), 10 ਸਤੰਬਰ - ਅਮਰੀਕੀ ਵਿਦੇਸ਼ ਵਿਭਾਗ ਦੁਆਰਾ ਇਕ ਬਿਆਨ ਵਿਚ ਕਿਹਾ ਗਿਆ ਹੈ। ਕਿ ਸੀ.ਐਚ.ਆਈ.ਪੀ.ਐਸ. ਐਕਟ ਦੁਆਰਾ ਬਣਾਏ ਗਏ ਇੰਟਰਨੈਸ਼ਨਲ ਟੈਕਨਾਲੋਜੀ ਸੁਰੱਖਿਆ ਅਤੇ ਨਵੀਨਤਾ (ਆਈ.ਟੀ.ਐਸ.ਆਈ.) ਫ਼ੰਡ ਦੇ ਤਹਿਤ ਗਲੋਬਲ ਸੈਮੀਕੰਡਕਟਰ ਈਕੋਸਿਸਟਮ ਦੇ ਵਿਕਾਸ ਅਤੇ ਵਿਭਿੰਨਤਾ ਦੇ ਮੌਕਿਆਂ ਦੀ ਖੋਜ ਕਰਨ ਲਈ ਅਮਰੀਕੀ ਵਿਦੇਸ਼ ਵਿਭਾਗ ਭਾਰਤ ਸੈਮੀਕੰਡਕਟਰ ਮਿਸ਼ਨ, ਇਲੈਕਟ੍ਰਾਨਿਕਸ ਅਤੇ ਆਈ.ਟੀ. ਮੰਤਰਾਲੇ, ਭਾਰਤ ਸਰਕਾਰ ਨਾਲ ਸਾਂਝੇਦਾਰੀ ਕਰੇਗਾ। ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਸਾਂਝੇਦਾਰੀ ਇਕ ਵਧੇਰੇ ਲਚਕੀਲਾ, ਸੁਰੱਖਿਅਤ ਅਤੇ ਟਿਕਾਊ ਗਲੋਬਲ ਸੈਮੀਕੰਡਕਟਰ ਮੁੱਲ ਲੜੀ ਬਣਾਉਣ ਵਿਚ ਮਦਦ ਕਰੇਗੀ।