15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਦਿੱਲੀ ਪੁਲਿਸ ਨੇ ਦੋ ਲਾਪਤਾ ਔਰਤਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ

ਅਜੀਤ ਡੈਸਕ 10-05-2026
ਨਵੀਂ ਦਿੱਲੀ, 9 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਪਿਛਲੇ ਸਮੇਂ ਤੋਂ ਗੁਆਚੇ ਅਤੇ ਘਰੋਂ ਫਰਾਰ ਹੋਏ ਬੱਚਿਆਂ ਨੂੰ ਲੱਭ ਕੇ ਉਨ੍ਹਾਂ ਦੇ ਘਰ ਪਹੁੰਚਾ ਰਹੀ ਹੈ ਜੋ ਕਿ ਇਕ ਸ਼ਲਾਘਾਯੋਗ ਉਪਰਾਲਾ ਹੈ | ਹੁਣ ਅਪਰਾਧ ਸ਼ਾਖਾ ਨੇ ਇਕ 28 ਸਾਲਾਂ ਦੀ ਔਰਤ ਜੋ ਲਾਪਤਾ ਹੋ ਗਈ ਸੀ ਅਤੇ ਉਸ 'ਤੇ 20 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ | ਇਸ ਔਰਤ ਨੂੰ ਪੁਲਿਸ ਨੇ ਹਰਿਆਣਾ ਦੇ ਗੋਹਾਣਾ ਖੇਤਰ ਤੋਂ ਬਰਾਮਦ ਕੀਤਾ ਹੈ | ਇਸ ਤੋਂ ਇਲਾਵਾ ਅਪਰਾਧ ਸ਼ਾਖਾ ਨੇ ਇਕ 16 ਸਾਲ ਦੀ ਲੜਕੀ ਨੂੰ ਫ਼ਤਹਿਗੜ੍ਹ, ਉੱਤਰ ਪ੍ਰਦੇਸ਼ ਤੋਂ ਬਰਾਮਦ ਕੀਤਾ ਹੈ | ਜਦੋਂ ਪੁਲਿਸ ਨੇ ਉਸ ਤੋਂ ਪੁੱਛ-ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇੰਸਟਾਗ੍ਰਾਮ 'ਤੇ ਉਸ ਦੇ ਸੰਪਰਕ ਵਿਚ ਇਕ ਲੜਕਾ ਆਇਆ ਸੀ ਅਤੇ ਦੋਵੇਂ ਦੋਸਤ ਬਣੇ | ਇਹ ਮੁੰਡਾ ਦਿੱਲੀ ਆਇਆ ਤੇ ਕੁੜੀ ਨੂੰ ਫ਼ਤਹਿਗੜ੍ਹ ਲੈ ਗਿਆ | ਇਸ ਕੁੜੀ ਨੂੰ ਪੁਲਿਸ ਨੇ ਉਸ ਦੇ ਮਾਪਿਆਂ ਦੇ ਸਪੁਰਦ ਕਰ ਦਿੱਤਾ ਹੈ | ਇਨ੍ਹਾਂ ਦੋਵੇਂ ਉਪਰਾਲਿਆਂ ਦੇ ਪ੍ਰਤੀ ਪੁਲਿਸ ਨੇ ਤਕਨੀਕੀ ਨਿਗਰਾਨੀ, ਪੁੱਛ-ਪੜਤਾਲ, ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਦੀ ਜਾਂਚ ਅਤੇ ਹੋਰ ਢੰਗ ਨੂੰ ਆਪਣਾ ਕੇ ਅਖੀਰ ਸਫਲਤਾ ਪ੍ਰਾਪਤ ਕੀਤੀ |
ਪਿਛਲੀ ਖ਼ਬਰ ਪੰਜਾਬੀ ਸਾਹਿਤ ਸਭਾ ਦੀ ਸਾਹਿਤਕ ਇਕੱਤਰਤਾ ਹੋਈ ਅਗਲੀ ਖ਼ਬਰ ਮਾਂ ਅਤੇ ਬੱਚੇ ਦਾ ਪ੍ਰੇਮ ਪਵਿੱਤਰ ਤੇ ਸਵਾਰਥ ਰਹਿਤ ਹੈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।